जोगिया वे जोगिया

पारंपरिक
अन्य भजन बाबा बालक नाथ भजन bhajan
॥ पावन पाठ ॥

जोगिया वे जोगिया तेरे दरबार वाली.

किनी सोहनी लगदी सवेर,

स्वरगा च रहन वाले देवते भी मंगदे ने,

बाबा तेरे मंदिरा दी सैर,

जोगिया वे जोगिया.....

जोगिया वे जोगिया

तेरी जोगन हो गई आ,

जिंदगी जीउन दियां देंदियाँ जो साहा सहनु,

चुमन हवावा तेरे पैर,

अंबरा दे विच चन चाननी खिलारे जदों,

झोली अड़ मंगे तेथो खैर,

जोगिया वे जोगिया वे जोगियां,

वे जोगियां वे जोगियां ,

जोगियां वे जोगियां वे जोगियां,

तेरी जोगन हो गई आ

तेरी ही रजा दे विच चलदी ऐ पौनाहारी,

सागरा समुन्दरा दी लहर,

समे वाली चाल जेह्डी रोकेया न रुके कदे,

रजा विच जांदी ओह भी ठहर,

जोगिया वे जोगिया वे जोगियां,

वे जोगियां वे जोगियां ,

जोगियां वे जोगियां वे जोगियां,

तेरी जोगन हो गई आ

तुहियो ही पहुचावे अन पथरा च कीडिया नु,

होर केहडा तेरे तो वगैर,

कागजा दे फुला च सुगंधा पाउन वाले बाबा,

धोये धोये पीवा तेरे पैर,

जोगिया वे जोगिया वे जोगियां,

वे जोगियां वे जोगियां ,

जोगियां वे जोगियां वे जोगियां,

तेरी जोगन हो गई आ

चोहा कुनटा विच तेरी हॉवे जय जैकार बाबा,

हुंदियां सलामा आठो पहर,

पल दा विछोडा सह जाना ना सरोये कोलो,

ढाहवी ना जुदाइयां वाला कहर,

जोगिया वे जोगिया वे जोगियां,

वे जोगियां वे जोगियां ,

जोगियां वे जोगियां वे जोगियां,

तेरी जोगन हो गई आ

ਜੋਗੀਆ ਵੇ ਜੋਗੀਆ, ਤੇਰੇ ਦਰਬਾਰ ਵਾਲੀ,

''ਕਿਨ੍ਹੀ ਸੋਹਣੀ, ਲੱਗਦੀ ਸਵੇਰ ll''

ਸਵਰਗਾਂ ਚ ਰਹਿਣ ਵਾਲੇ, ਦੇਵਤੇ ਵੀ ਮੰਗਦੇ ਨੇ,

''ਬਾਬਾ ਤੇਰੇ, ਮੰਦਿਰਾਂ ਦੀ ਸੈਰ ll''

ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,

ਵੇ ਜੋਗੀਆ,,ਵੇ ਜੋਗੀਆ,,,,

ਜੋਗੀਆ ਵੇ ਜੋਗੀਆ ਵੇ ਜੋਗੀਆ,,

ਤੇਰੀ ਜੋਗਨ ਹੋ ਗਈ ਆਂ ll

ਜਿੰਦਗੀ ਜਿਓਣ ਦੀਆ, ਦੇਂਦੀਆਂ ਜੋ ਸਾਹਾਂ ਸਾਨੂੰ,,,.

''ਚੁੰਮਣ, ਹਵਾਵਾਂ ਤੇਰੇ ਪੈਰ ll''

ਅੰਬਰਾਂ ਦੇ ਵਿੱਚ ਚੰਨ, ਚਾਨਣੀ ਖਿਲਾਰੇ ਜਦੋਂ,

''ਝੋਲੀ ਅੱਡ, ਮੰਗੇ ਤੈਥੋਂ ਖੈਰ ll''

ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,

ਵੇ ਜੋਗੀਆ,,ਵੇ ਜੋਗੀਆ,,,,

ਜੋਗੀਆ ਵੇ ਜੋਗੀਆ ਵੇ ਜੋਗੀਆ,,

ਤੇਰੀ ਜੋਗਨ ਹੋ ਗਈ ਆਂ ll

ਤੇਰੇ ਹੀ ਰਜ਼ਾ ਦੇ ਵਿੱਚ, ਚੱਲਦੀ ਏ ਪੌਣਾਹਾਰੀ,,,,

''ਸਾਗਰਾਂ, ਸਮੁੰਦਰਾਂ ਦੀ ਲਹਿਰ ll''

ਸਮੇ ਵਾਲੀ ਚਾਲ ਜੇਹੜੀ, ਰੋਕਿਆਂ ਨਾ ਰੁੱਕੇ ਕਦੇ,

''ਰਜ਼ਾ ਵਿੱਚ, ਜਾਂਦੀ ਓਹ ਵੀ ਠਹਿਰ ll''

ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,

ਵੇ ਜੋਗੀਆ,,ਵੇ ਜੋਗੀਆ,,,,

ਜੋਗੀਆ ਵੇ ਜੋਗੀਆ ਵੇ ਜੋਗੀਆ,,

ਤੇਰੀ ਜੋਗਨ ਹੋ ਗਈ ਆਂ ll

ਤੂੰਹੀਓਂ ਹੀ ਪਹੁੰਚਾਵੇ ਅੰਨ੍ਹ, ਪੱਥਰਾਂ ਚ ਕੀੜਿਆਂ ਨੂੰ,,,,

''ਹੋਰ ਕੇਹੜਾ, ਤੇਰੇ ਤੋਂ ਵਗੈਰ ll''

ਕਾਗਜ਼ਾਂ ਦੇ ਫੁੱਲਾਂ ਚ, ਸੁਗੰਧਾਂ ਪਾਉਣ ਵਾਲੇ ਬਾਬਾ,

''ਧੋਏ ਧੋਏ, ਪੀਵਾਂ ਤੇਰੇ ਪੈਰ ll''

ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,

ਵੇ ਜੋਗੀਆ,,ਵੇ ਜੋਗੀਆ,,,,

ਜੋਗੀਆ ਵੇ ਜੋਗੀਆ ਵੇ ਜੋਗੀਆ,,

ਤੇਰੀ ਜੋਗਨ ਹੋ ਗਈ ਆਂ ll

ਚੌਂਹਾਂ ਕੁੰਟਾਂ ਵਿੱਚ ਤੇਰੀ, ਹੋਵੇ ਜੈ ਜੈਕਾਰ ਬਾਬਾ,,,,

''ਹੁੰਦੀਆਂ, ਸਲਾਮਾਂ ਅੱਠੋਂ ਪਹਿਰ ll''

ਪਲ ਦਾ ਵਿਛੋੜਾ ਸਿਹਾ, ਜਾਣਾ ਨਾ ਸਰੋਏ ਕੋਲੋਂ,

''ਢਾਹਵੀਂ ਨਾ, ਜੁਦਾਈਆਂ ਵਾਲਾ ਕਹਿਰ ll''

ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,

ਵੇ ਜੋਗੀਆ,,ਵੇ ਜੋਗੀਆ,,,,

ਜੋਗੀਆ ਵੇ ਜੋਗੀਆ ਵੇ ਜੋਗੀਆ,,

ਤੇਰੀ ਜੋਗਨ ਹੋ ਗਈ ਆਂ ll

ਅਪਲੋੜਤ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।