ਮਾਂ ਚਿੰਤਾਪੁਰਨੀ ਨਾਲ ਮੇਰੇ

पारंपरिक
माता दुर्गा भजन दुर्गा भजन durga
॥ पावन पाठ ॥

ਮਾਂ ਚਿੰਤਾਪੁਰਨੀ ਨਾਲ ਮੇਰੇ

=================

ਮਾਂ, ਚਿੰਤਾਪੁਰਨੀ, ਨਾਲ ਮੇਰੇ,

ਫਿਰ, ਮੈਨੂੰ ਚਿੰਤਾ, ਕਿਸ ਗੱਲ ਦੀ x॥ -॥

ਮਾਂ, ਫ਼ਿਕਰ ਕਰੇ, ਮੇਰੇ ਅੱਜ ਕੱਲ ਦੀ,

ਮੇਰੀ, ਹਰ ਗੱਲ ਦੀ, ਮੇਰੇ, ਪਲ ਪਲ ਦੀ...

ਮਾਂ, ਚਿੰਤਾਪੁਰਨੀ, ਨਾਲ ਮੇਰੇ,

ਫਿਰ, ਮੈਨੂੰ ਚਿੰਤਾ, ਕਿਸ ਗੱਲ ਦੀ x॥ -॥

ਤੂੰ, ਸਿਰ ਤੇ ਜਦ ਦਾ, ਹੱਥ ਰੱਖਿਆ,

ਮੇਰੀ, ਬੱਲੇ ਬੱਲੇ, ਕਰ ਦਿੱਤੀ ॥

ਤੇਰੇ, ਚਰਨਾਂ ਦੇ ਵਿੱਚ, ਬੈਠਿਆਂ ਦੀ,

ਜਿੰਦਗੀ, ਸਕੂਨ ਨਾਲ, ਭਰ ਦਿੱਤੀ ॥

ਤੇਰਾ, ਨਾਂਅ ਲੈ ਕੇ, ਕੰਮ ਕਾਰ ਚੱਲੇ,

ਪਰਿਵਾਰ ਚੱਲੇ, ਤੇ ਨਬਜ਼ ਚੱਲਦੀ...

ਮਾਂ, ਚਿੰਤਾਪੁਰਨੀ, ਨਾਲ ਮੇਰੇ,

ਫਿਰ, ਮੈਨੂੰ ਚਿੰਤਾ, ਕਿਸ ਗੱਲ ਦੀ x॥ -॥

ਮੇਰੇ, ਆਪਣਿਆਂ ਨੂੰ, ਖੁਸ਼ ਰੱਖੀਂ,

ਤੇ, ਗੈਰਾਂ ਤੇ ਵੀ, ਮੇਹਰ ਕਰੀਂ ॥

ਜਿਸਦੀ, ਜਿੰਦਗੀ, ਕਾਲੀਆਂ ਰਾਤਾਂ ਦੀ,

ਓਹਦੀ, ਜਿੰਦਗੀ ਵਿੱਚ, ਸਵੇਰ ਕਰੀਂ ॥

ਇੱਕ, ਜੋਤ ਤੇਰੀ ਮਾਂ, ਸਦੀਆਂ ਤੋਂ,

ਹਰ, ਰੂਹ ਦੇ ਵਿੱਚ, ਪਈ ਜੱਗਦੀ...

ਮਾਂ, ਚਿੰਤਾਪੁਰਨੀ, ਨਾਲ ਮੇਰੇ,

ਫਿਰ, ਮੈਨੂੰ ਚਿੰਤਾ, ਕਿਸ ਗੱਲ ਦੀ x॥ -॥

ਮਾਂ, ਬਿਨਤੀ ਇੱਕ, ਕਬੂਲ ਕਰੋ,

ਮੇਰੇ, ਹੱਥੋਂ ਪੁੰਨ ਹੀ, ਹੋਣ ਸਦਾ ।

ਤੇਰੇ, ਨਾਂਅ ਤੇ, ਜਗਰਾਤੇ ਮਾਂ,

ਹਰ, ਸ਼ਹਿਰ ਚ ਹੁੰਦੇ, ਰਹਿਣ ਸਦਾ ॥

ਰਵੀ, ਰਾਜ ਸੰਜੀਵ, ਦੁਆ ਕਰਦੇ,

ਏਥੇ, ਸਭ ਦੀ ਰੋਟੀ, ਰਹੇ ਚੱਲਦੀ...

ਮਾਂ, ਚਿੰਤਾਪੁਰਨੀ, ਨਾਲ ਮੇਰੇ,

ਫਿਰ, ਮੈਨੂੰ ਚਿੰਤਾ, ਕਿਸ ਗੱਲ ਦੀ x॥ -॥

ਮਾਂ, ਵੈਸ਼ਣੋਂ ਦੇਵੀ, ਨਾਲ ਮੇਰੇ,

ਫਿਰ, ਮੈਨੂੰ ਚਿੰਤਾ, ਕਿਸ ਗੱਲ ਦੀ x॥ -॥

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।