श्यामा होली खेलन आ गया

पारंपरिक
श्री कृष्ण भजन कृष्ण भजन krishna
॥ पावन पाठ ॥

ਸ਼ਿਆਮਾ ਹੋਲੀ ਖੇਲ੍ਹਣ ਆ ਗਿਆ

========================

ਸ਼ਿਆਮਾ, ਹੋਲੀ ਖੇਲ੍ਹਣ, ਆ ਗਿਆ,

ਨੀ ਕੁੜੀਓ, ਨੀ ਕੁੜੀਓ ll

ਰੰਗ, ਭਰ ਪਿਚਕਾਰੀ ll, ਪਾ ਗਿਆ,

ਨੀ ਕੁੜੀਓ, ਨੀ ਕੁੜੀਓ l

ਸ਼ਿਆਮਾ, ਹੋਲੀ ਖੇਲ੍ਹਣ, ਆ ਗਿਆ

ਨੀ ਕੁੜੀਓ, ਨੀ ਕੁੜੀਓ ll

ਵਿੱਚ ਪੰਜਾਬ ਦੇ, ਆਇਆ ਸ਼ਿਆਮਾ l

ਸਖੀਆਂ ਨਾਲ ਗਿੱਧਾ, ਪਾਇਆ ਸ਼ਿਆਮਾ ll

ਨਾਲੇ, ਠੁੱਮਕੇ ਤੇ ਠੁੱਮਕਾ ll, ਲਾ ਗਿਆ,

ਨੀ ਕੁੜੀਓ, ਨੀ ਕੁੜੀਓ,,,

ਸ਼ਿਆਮਾ, ਹੋਲੀ ਖੇਲ੍ਹਣ,,,,,,,,,,,,,,,,F

ਇੱਕ ਤੋਂ ਇੱਕ ਹੈ, ਸਖ਼ੀ ਪਿਆਰੀ l

ਕਿੱਕਲੀ ਪਾਵੇ, ਵਾਰੋ ਵਾਰੀ ll

ਛੱਡ, ਬਾਂਸੁਰੀ ਢੋਲ ll, ਵਜਾ ਗਿਆ

ਨੀ ਕੁੜੀਓ, ਨੀ ਕੁੜੀਓ,,,

ਸ਼ਿਆਮਾ, ਹੋਲੀ ਖੇਲ੍ਹਣ,,,,,,,,,,,,,,,,F

ਮੱਖਣ ਛੱਪਣ, ਭੋਗ ਹੈ ਭੁੱਲਿਆ l

ਪੰਜਾਬੀਆਂ ਦੀ, ਲੱਸੀ ਤੇ ਡੁੱਲ੍ਹਿਆ ll

ਸਾਗ, ਮੱਕੀ ਦੀ ਰੋਟੀ ll, ਖਾ ਗਿਆ,

ਨੀ ਕੁੜੀਓ, ਨੀ ਕੁੜੀਓ,,,

ਸ਼ਿਆਮਾ, ਹੋਲੀ ਖੇਲ੍ਹਣ,,,,,,,,,,,,,,,,F

ਰਿਸ਼ਭ ਨੂੰ ਰੰਗ, ਚੜ੍ਹਾਇਆ ਸ਼ਿਆਮਾ l

ਮਹਿਕ ਦੇ ਦਿਲ ਵਿੱਚ, ਛਾਇਆ ਸ਼ਿਆਮਾ ll

ਨੈਣਾਂ, ਨਾਲ ਨੈਣ ll, ਮਿਲਾ ਗਿਆ,

ਨੀ ਕੁੜੀਓ, ਨੀ ਕੁੜੀਓ,,,

ਸ਼ਿਆਮਾ, ਹੋਲੀ ਖੇਲ੍ਹਣ,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।