ਰੰਗ ਬਾਬਾ

पारंपरिक
अन्य भजन बाबा बालक नाथ भजन bhajan
॥ पावन पाठ ॥

ਰੰਗ ਬਾਬਾ

=======

ਰੰਗ ਬਾਬਾ,,, ਰੰਗ ਬਾਬਾ,,,

ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll

ਦੁੱਖ, ਤੈਨੂੰ ਅਸੀਂ ਕਹਿਣਾ, ਤੇਰੇ, ਚਰਨਾਂ ਚ ਰਹਿਣਾ ll,,

ਤੂੰ ਵੀ ਭਗਤਾਂ ਦੇ ਰਹੀਂ, ਅੰਗ ਸੰਗ ਬਾਬਾ,,,

ਰੰਗ ਬਾਬਾ,,, ਰੰਗ ਬਾਬਾ,,,

ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll

^

ਮੋਰ ਤੇ ਸਵਾਰ ਹੋ ਕੇ, ਦਰਸ਼ ਦਿਖਾ ਦਿਓ,

ਆਪਣਿਆਂ ਭਗਤਾਂ ਦੀ, "ਚਿੰਤਾ ਮਿਟਾ ਦਿਓ" ll

ਤੇਰੇ, ਨਾਮ ਨੂੰ ਧਿਆਈਏ, ਸਦਾ, ਗੁਣ ਤੇਰੇ ਗਾਈਏ ll,,

ਚਾਹਰ, ਮਸਤੀ ਦੇ ਕਰ ਦੇ, ਮਲੰਗ ਬਾਬਾ,,,

ਰੰਗ ਬਾਬਾ,,, ਰੰਗ ਬਾਬਾ,,,

ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll

^

ਸਲੇਰਨ ਧਾਮ ਵਿੱਚ, ਜੋਗੀ ਕੁੱਲੀ ਪਾਈ ਏ,

ਕੁੱਲੀ ਵਿੱਚ ਜੋਤ ਤੇਰੇ, "ਨਾਮ ਦੀ ਜਗਾਈ ਏ" ll

ਤੇਰਾ, ਮੱਲ੍ਹਿਆ ਦ੍ਵਾਰਾ, ਸਾਡਾ, ਤੂੰ ਹੀ ਆ ਸਹਾਰਾ ll,,

ਧੂਣਾ, ਭਗਤਾਂ ਨੇ ਕੀਤਾ, ਪ੍ਰਚੰਡ ਬਾਬਾ,,,

ਰੰਗ ਬਾਬਾ,,, ਰੰਗ ਬਾਬਾ,,,

ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll

^

ਸੋਹਣੇ ਸੋਹਣੇ ਝੰਡੇ ਤੇਰੀ, ਗੁਫ਼ਾ ਉੱਤੇ ਝੁੱਲਦੇ,

ਤਾਰ ਤੇ ਚਮਨ ਜੇਹੇ, "ਗਲ੍ਹੀਆਂ ਚ ਰੁੱਲ੍ਹਦੇ" ll

ਸੋਹਣਾ, ਰਤਨੋ ਦਾ ਪਾਲੀ, ਲੱਖਾਂ, ਤਾਰ ਤੇ ਸਵਾਲੀ ll,,

ਦਾਤਾਂ, ਸਭਨਾਂ ਨੂੰ* ਰਿਹਾ ਏਂ, ਵੰਡ ਬਾਬਾ,,,

ਰੰਗ ਬਾਬਾ,,, ਰੰਗ ਬਾਬਾ,,,

ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।