ਭਗਤ ਧਿਆਨੂੰ ਵਾਂਗੂ ਨੱਚਣਾ

पारंपरिक
माता दुर्गा भजन दुर्गा भजन durga
॥ पावन पाठ ॥

ਭਗਤ ਧਿਆਨੂੰ ਵਾਂਗੂ ਨੱਚਣਾ

======================

ਵੱਜਦੇ ਨੇ, ਢੋਲ ਤੇ, ਨਗਾਰੇ ਅੱਜ ਦਾਤੀਏ

ਲੱਗਦੇ ਨੇ, ਤੇਰੇ ਹੀ, ਜੈਕਾਰੇ ਅੱਜ ਦਾਤੀਏ ll

ਭਗਤਾਂ, ਪਿਆਰਿਆਂ ਨੇ, ਨਾਮ ਤੇਰਾ ਰੱਟਣਾ,

ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll

ਮਾਂ ਦੇ ਦਰ ਨੱਚਣਾ ,,,,,

^

ਭਗਤ, ਧਿਆਨੂੰ ਵਾਂਗੂ, ਲੋਰ ਚੜ੍ਹੀ ਜਾਂਦੀ ਏ,

ਤੇਰੀਆਂ, ਮਾਂ ਰਹਿਮਤਾਂ ਦੀ, ਖੜ੍ਹੀ ਵਰ੍ਹੀ ਜਾਂਦੀ ਏ ll

ਚੜ੍ਹ ਗਿਆ, ਲਓ ਜੀ, ਹਟਾਇਆਂ ਨਹੀਓਂ ਹੱਟਣਾ,

ਨੱਚਣਾ ਜੀ ਨੱਚਣਾ,,,ਜੈ ਹੋ,

ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll

ਮਾਂ ਦੇ ਦਰ ਨੱਚਣਾ ,,,,,

^

ਤੇਰੇ, ਦਰਬਾਰ ਵਿੱਚੋਂ, ਥੋੜ ਨਹੀਓਂ ਕੋਈ ਮਾਂ,

ਏਥੇ ਹੀ ਤਾਂ, ਸਾਰਿਆਂ ਨੂੰ, ਮਿਲਦੀ ਏ ਢੋਈ ਮਾਂ ll

ਤੇਰਿਆਂ ਮਾਂ, ਰੰਗਾਂ ਵਿੱਚ, ਕਹਿੰਦੇ ਬੱਸ ਰੱਚਣਾ,

ਨੱਚਣਾ ਜੀ ਨੱਚਣਾ,,,ਜੈ ਹੋ,

ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll

ਮਾਂ ਦੇ ਦਰ ਨੱਚਣਾ ,,,,,

^

ਲੋਕੀਂ ਭਾਵੇਂ, ਕਹਿਣ ਸਾਨੂੰ, ਝੱਲੇ ਤੇਰੇ ਅੰਮੀਏ,

ਅਸੀਂ ਤਾਂ, ਦਵਾਰੇ ਰਹਿਣੇ, ਮੱਲ੍ਹੇ ਤੇਰੇ ਅੰਮੀਏ ll

ਤੇਰਿਆਂ ਮਾਂ, ਚਰਨਾਂ ਚ, ਰਹਿ ਕੇ ਤੈਨੂੰ ਤੱਕਣਾ,

ਨੱਚਣਾ ਜੀ ਨੱਚਣਾ,,,ਜੈ ਹੋ,

ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll

ਮਾਂ ਦੇ ਦਰ ਨੱਚਣਾ ,,,,,

^

ਘਰ ਵਿੱਚ, ਮਾਂਏਂ ਤੇਰਾ, ਜਾਗਾ ਕਰਵਾਇਆ ਏ,

ਸ਼ਰਧਾ ਦੇ, ਨਾਲ ਦਿਲੋਂ, ਤੈਨੂੰ ਮਾਂ ਬੁਲਾਇਆ ਏ ll

ਨੱਚ ਨੱਚ, ਆਸ਼ੂ ਤੇ, ਰੰਮੀ ਨੇ ਨਾ ਥੱਕਣਾ*,

ਨੱਚਣਾ ਜੀ ਨੱਚਣਾ,,,ਜੈ ਹੋ,

ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll

ਮਾਂ ਦੇ ਦਰ ਨੱਚਣਾ ,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।