सानूं बड़ा नज़ारा आउँदा माँ

पारंपरिक
माता दुर्गा भजन दुर्गा भजन durga
॥ पावन पाठ ॥

ਸਾਨੂੰ ਬੜਾ ਨਜ਼ਾਰਾ ਆਉਂਦਾ ਮਾਂ

=====================

( ਤੇਰੇ, ਕਦਮਾਂ ਦੀ ਜੇ, ਧੂੜ ਮਿਲ ਜਾਏ ਮਾਂ,

ਬੰਦ ਰਸਤੇ ਵੀ, ਖੁਲ੍ਹੇ ਰਾਹ ਹੋ ਜਾਂਦੇ l

ਤੇਰੇ ਕਦਮਾਂ 'ਚ, ਜੇ ਥਾਂ ਮਿਲ ਜਾਏ,

ਤੇ ਜੱਗ 'ਚ, ਮਸ਼ਹੂਰ ਮੇਰਾ, ਨਾਂਅ ਹੋ ਜਾਏ ll )

ਸਾਨੂੰ, ਬੜਾ ਨਜ਼ਾਰਾ ਆਉਂਦਾ ਮਾਂ, ਤੇਰੇ ਚਰਨਾਂ 'ਚ ਬਹਿ ਕੇ ll

^ਸਾਹ, ਸੁੱਖਾਂ ਵਾਲਾ ਆਉਂਦਾ, ਸੁੱਖਾਂ ਵਾਲਾ ਆਉਂਦਾ,

ਸਾਹ, ਸੁੱਖਾਂ ਵਾਲਾ ਆਉਂਦਾ ਮਾਂ, 'ਤੇਰੇ ਚਰਨਾਂ 'ਚ ਬਹਿ ਕੇ' l

ਬੜਾ ਨਜ਼ਾਰਾ,,, ( ਜੈ ਮਾਤਾ ਦੀ )

ਸਾਨੂੰ, ਬੜਾ ਨਜ਼ਾਰਾ, ਆਉਂਦਾ ਮਾਂ,,,,,,,,,,,,,,,,,,,,,,,,,,,,

ਸੋਨ ਸੁਨਹਿਰੀ, ਮੰਦਿਰ ਮਾਂ ਦਾ, "ਕਿੰਨਾ ਸੋਹਣਾ ਲੱਗਦਾ" l

ਜੀ ਕਰਦਾ, ਤੇਰੇ ਚਰਨਾਂ ਦੇ ਵਿੱਚ, "ਕਰਦਾ ਰਵ੍ਹਾਂ ਮੈਂ ਸੱਜਦਾ" ll

^ਦਿਨ, ਖੁਸ਼ੀਆਂ ਵਾਲਾ ਆਇਆ, ਖੁਸ਼ੀਆਂ ਵਾਲਾ ਆਇਆ,

ਖੁਸ਼ੀਆਂ ਵਾਲਾ, ਆਇਆ ਮਾਂ, ਤੇਰੇ 'ਚਰਨਾਂ 'ਚ ਬਹਿ ਕੇ' l

ਬੜਾ ਨਜ਼ਾਰਾ,,, ( ਜੈ ਮਾਤਾ ਦੀ )

ਸਾਨੂੰ, ਬੜਾ ਨਜ਼ਾਰਾ, ਆਉਂਦਾ ਮਾਂ,,,,,,,,,,,,,,,,,,,,,,,,,,,,

ਕੀ ਕੀ ਸਿਫਤਾਂ, ਕਰਾਂ ਮੈਂ ਤੇਰੀ, ਜਾਵਾਂ ਤੈਥੋਂ ਵਾਰੇ

ਨਾਮ ਤੇਰੇ ਦੀ, ਮਸਤੀ ਦੇ ਵਿੱਚ, "ਲੈਂਦੇ ਮਸਤ ਨਜ਼ਾਰੇ" ll

^ਪੌੜੀ ਪੌੜੀ, ਚੜ੍ਹ ਜਾਣਾ ਮੈਂ, ਪੌੜੀ ਪੌੜੀ, ਚੜ੍ਹ ਜਾਣਾ ਮੈਂ,

ਪੌੜੀ ਪੌੜੀ, ਚੜ੍ਹ ਜਾਣਾ, 'ਜੈ ਮਾਤਾ ਦੀ ਕਹਿ ਕੇ' l

ਬੜਾ ਨਜ਼ਾਰਾ,,, ( ਜੈ ਮਾਤਾ ਦੀ )

ਸਾਨੂੰ, ਬੜਾ ਨਜ਼ਾਰਾ, ਆਉਂਦਾ ਮਾਂ,,,,,,,,,,,,,,,,,,,,,,,,,,,,

ਗੱਗੀ, ਤੇਰੀਆਂ ਭੇਟਾਂ ਲਿੱਖਦਾ, ''ਸੰਨੀ ਮੂੰਹੋਂ ਗਾਵੇ" l

ਥਾਂ ਥਾਂ ਤੇ, ਜਾਗੇ ਕਰਦਾ, "ਨੱਚ ਨੱਚ ਤੈਨੂੰ ਮਨਾਵੇ" ll

^ਭਵ ਸਾਗਰ ਤੋਂ, ਤਰ ਜਾਣਾ ਮੈਂ, ਭਵ ਸਾਗਰ ਤੋਂ, ਤਰ ਜਾਣਾ ਮੈਂ,

ਭਵ ਸਾਗਰ ਤੋਂ, ਤਰ ਜਾਣਾ ਮੈਂ, 'ਤੇਰਾ ਨਾਂਅ ਲੈ ਕੇ' l

ਬੜਾ ਨਜ਼ਾਰਾ,,, ( ਜੈ ਮਾਤਾ ਦੀ )

ਸਾਨੂੰ, ਬੜਾ ਨਜ਼ਾਰਾ, ਆਉਂਦਾ ਮਾਂ,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।