ਮਈਆ ਜੀ ਮੇਰਾ ਦਿਲ ਕਰਦਾ

पारंपरिक
माता दुर्गा भजन दुर्गा भजन durga
॥ पावन पाठ ॥

ਮਈਆ ਜੀ ਮੇਰਾ ਦਿਲ ਕਰਦਾ

==================

( ਤੇਰਾ ਹੀ ਨਾਮ, ਸੁਣਕਰ ਮਈਆ

ਆਈਆਂ ਹਾਂ, ਦੂਰ ਸੇ,

ਝੋਲੀ ਮੇਰੀ ਕੋ, ਭਰ ਦੋ ਮਈਆ,

ਤੁਮ ਆਪਣੇ ਹੀ ਨੂਰ ਸੇ ll )

ਦਿਲ ਕਰਦਾ, ਮਈਆ ਜੀ ਮੇਰਾ ਦਿਲ ਕਰਦਾ ll

ਮਾਂਏਂ ਨੀ ਮਾਂਏਂ, ਮੇਰਾ ਦਿਲ ਕਰਦਾ ll

"ਤੇਰੇ ਭਵਨ ਤੇ, ਰਾਤ ਬਿਤਾਵਾਂ" l

ਰਾਤੀ ਤੇਰੇ, ਨਾਲ ਰੁਕਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ ll

ਦਿਲ ਕਰਦਾ, ਮਈਆ ਜੀ ਮੇਰਾ,,,,,,,,,,,,,,,,,,,,,,

ਪਰਚੀ ਲੈ ਕੇ, ਬਾਣ ਗੰਗਾ ਤੋਂ, "ਸ਼ੁਰੂ ਕਰਾਂ ਮੈਂ ਚੜ੍ਹਾਈ" l

ਚਰਨ ਪਦੁਕਾ, ਆਦਿ ਕੁੰਵਾਰੀ, "ਗਰਭ ਜੂਨ ਮਹਾਂ ਮਾਈ" ll

ਹਾਥੀ ਮੱਥਾ, ਸਾਂਝੀਆਂ ਛੱਤਾਂ ll

"ਹੋਲੀ ਹੋਲੀ, ਚੜ੍ਹ ਜਾਵਾਂ" l

"ਰਾਤੀ ਤੇਰੇ, ਨਾਲ ਰੁਕਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ" l

ਦਿਲ ਕਰਦਾ, ਮਈਆ ਜੀ ਮੇਰਾ,,,,,,,,,,,,,,,,,,,,,,

ਸੁਬਹ ਦੁਪਿਹਰੇ, ਸ਼ਾਮੀ ਦਰ ਤੇ, "ਲੱਖਾਂ ਆਉਣ ਸਵਾਲੀ" l

ਰਾਤੀ ਸ਼ੇਰਾਂ, ਵਾਲੀਏ ਮਾਂਏਂ, "ਮੈਂ ਖ਼ਾਲੀ ਤੂੰ ਖ਼ਾਲੀ" ll

ਮੈਂ ਕੀ ਕੀ ਮੰਗਣਾ, ਤੇਰੇ ਤੋਂ, "ਇੱਕ ਲੰਬੀ ਲਿਸਟ ਬਣਾਵਾਂ" l

ਜਦ ਵੀ ਸਾਹਮਣੇ, ਆਵਾਂ ਤੇਰੇ, "ਸਭ ਕੁਝ ਮੈਂ ਭੁੱਲ ਜਾਵਾਂ" l

"ਰਾਤੀ ਤੇਰੇ, ਨਾਲ ਰੁਕਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ" l

ਦਿਲ ਕਰਦਾ, ਮਈਆ ਜੀ ਮੇਰਾ,,,,,,,,,,,,,,,,,,,,,,

ਤ੍ਰਿਕੁਟਾ ਪਰਬਤ, ਤੇ ਸੱਜਿਆ ਏ, "ਮਾਂ ਦਾ ਭਵਨ ਪਿਆਰਾ" l

ਤਿੰਨ ਪਿੰਡੀਆਂ ਦੇ, ਦਰਸ਼ਨ ਕਰਕੇ, "ਸਾਗਰ ਸ਼ੁਕਰ ਗੁਜਰਾਂ" ll

ਭੈਰੋਂ ਬਾਬਾ ਨੂੰ, ਟੇਕ ਕੇ ਮੱਥਾ l

ਮਾਂ ਵਾਪਿਸ, ਕੱਟੜੇ ਆਵਾਂ l

ਘਰ ਆ ਕੇ, ਤੇਰੀ ਜੋਤ ਜਗਾ ਕੇ, "ਕੰਜ਼ਕਾਂ ਆਪ ਬਿਠਾਵਾਂ" l

"ਰਾਤੀ ਤੇਰੇ, ਨਾਲ ਰੁਕਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ" l

ਦਿਲ ਕਰਦਾ, ਮਈਆ ਜੀ ਮੇਰਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।