जय माता दी होवे गड्डी दे विच

पारंपरिक
माता दुर्गा भजन दुर्गा भजन durga
॥ पावन पाठ ॥

ਜੈ ਮਾਤਾ ਦੀ ਹੋਵੇ ਗੱਡੀ ਦੇ ਵਿੱਚ

ਛੂੰ ਛਾਂ, ਛਾਰਾ ਰਾਰਾ, ਹੋਵੇ,ਪਹਾੜਾਂ ਵਿੱਚ ll

ਜੈ ਮਾਤਾ ਦੀ, ਜੈ ਮਾਤਾ ਦੀ, ਹੋਵੇ,ਗੱਡੀ ਦੇ ਵਿੱਚ ll

ਛੂੰ ਛਾਂ, ਛਾਰਾ ਰਾਰਾ..........

ਮੇਹਰ ਕਰਕੇ, ਮਈਆ / ਦਾਤੀ ਨੇ, ਮੇਹਰ ਕਰਕੇ ll

ਹੋ ਸਾਨੂੰ l, ਤਾਰਿਆ ਮਈਆ ਨੇ, ਸਾਡੀ ਬਾਂਹ ਫੜ੍ਹ ਕੇ l

ਹੋ ਸਾਨੂੰ, ਤਾਰਿਆ ਅੰਬੇ ਨੇ, ਸਾਡੀ ਬਾਂਹ ਫੜ੍ਹ ਕੇ l

ਹੋ ਸਾਨੂੰ, ਤਾਰਿਆ ਦਾਤੀ ਨੇ, ਸਾਡੀ ਬਾਂਹ ਫੜ੍ਹ ਕੇ l

ਲੋੜ੍ਹ ਕੋਈ ਨਾ, ਕਿਸੇ ਦੀ, ਲੋੜ੍ਹ ਕੋਈ ਨਾ l

ਹੋ ਸਾਡਾ l, ਤੇਰੇ ਤੋਂ ਵਗੈਰ, ਮਈਆ ਹੋਰ ਕੋਈ ਨਾ l

ਹੋ ਸਾਡਾ, ਤੇਰੇ ਤੋਂ ਵਗੈਰ, ਅੰਬੇ ਹੋਰ ਕੋਈ ਨਾ l

ਹੋ ਸਾਡਾ, ਤੇਰੇ ਤੋਂ ਵਗੈਰ, ਦਾਤੀ ਹੋਰ ਕੋਈ ਨਾ l

ਮੈਂ ਨੀ, ਡੋਲ੍ਹਦਾ, ਓ ਮਈਆ / ਦਾਤੀ, ਮੈਂ ਨੀ ਡੋਲ੍ਹਦਾ l

ਹੋ ਮੇਰਾ l, ਮਈਆ ਜੀ ਦੇ, ਭਗਤਾਂ 'ਚ ਨਾਂਅ ਬੋਲਦਾ l

ਹੋ ਮੇਰਾ, ਦਾਤੀ ਦਿਆਂ, ਬੱਚਿਆਂ 'ਚ ਨਾਂਅ ਬੋਲਦਾ l

ਹੋ ਮੇਰਾ, ਅੰਬੇ ਦਿਆਂ, ਬੱਚਿਆਂ 'ਚ ਨਾਂਅ ਬੋਲਦਾ l

ਝੋਲੀ ਭਰ ਦੇ, ਓ ਮਈਆ / ਦਾਤੀ, ਝੋਲੀ ਭਰ ਦੇ l

ਹੋ ਅਸੀਂ l, ਮਈਆ ਦੇ ਦਵਾਰੇ ਉੱਤੇ, ਆ ਗਏ ਚੜ੍ਹ ਕੇ l

ਹੋ ਅਸੀਂ, ਅੰਬੇ ਦੀ ਗੁਫ਼ਾ ਦੇ ਉੱਤੇ, ਆ ਗਏ ਚੜ੍ਹ ਕੇ l

ਹੋ ਅਸੀਂ, ਦਾਤੀ ਦਿਆਂ ਭਵਨਾਂ 'ਚ, ਆ ਗਏ ਚੜ੍ਹ ਕੇ l

ਕੌਣ ਗੱਜਦਾ, ਓਹ ਵੇਖੋ, ਕੌਣ ਗੱਜਦਾ l

ਹੋ ਮੇਰੀ l, ਮਈਆ ਦੇ ਦਵਾਰੇ ਉੱਤੇ, ਸ਼ੇਰ ਗੱਜਦਾ l

ਹੋ ਮੇਰੀ, ਮਈਆ ਦੀ ਗੁਫਾ ਦੇ ਉੱਤੇ, ਸ਼ੇਰ ਗੱਜਦਾ l

ਹੋ ਮੇਰੀ, ਮਈਆ ਦੇ ਭਵਨਾਂ ਦੇ ਵਿੱਚ, ਸ਼ੇਰ ਗੱਜਦਾ l

ਚੰਗਾ, ਰਹਿ ਗਿਆ, ਓਹ, ਚੰਗਾ ਰਹਿ ਗਿਆ l

ਹੋ ਜੇਹੜਾ l, ਮਈਆ ਦੇ ਦਵਾਰੇ ਉੱਤੇ, ਆ ਕੇ ਬਹਿ ਗਿਆ l

ਹੋ ਜੇਹੜਾ, ਦਾਤੀ ਦੀ ਗੁਫ਼ਾ ਦੇ ਉੱਤੇ, ਆ ਕੇ ਬਹਿ ਗਿਆ l

ਹੋ ਜੇਹੜਾ, ਅੰਬੇ ਦਿਆਂ ਭਵਨਾਂ 'ਚ, ਆ ਕੇ ਬਹਿ ਗਿਆ l

ਛੂੰ ਛਾਂ, ਛਾਰਾ ਰਾਰਾ, ਹੋਵੇ ਪਹਾੜਾਂ ਵਿੱਚ l

ਜੈ ਮਾਤਾ ਦੀ, ਜੈ ਮਾਤਾ ਦੀ, ਹੋਵੇ ਗੱਡੀ ਦੇ ਵਿੱਚ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।