ਕਿੰਨੇ ਦਿਨ ਹੋਰ ਮਾਈਏ

नरेन्द्र चंचल
माता दुर्गा भजन दुर्गा भजन durga
॥ पावन पाठ ॥

ਕਿੰਨੇ ਦਿਨ ਹੋਰ ਮਾਈਏ

=================

ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥-॥

ਸਾਨੂੰ, ਤਰਸਾਵੇਂਗੀ ਮਾਂ, ਕਿੰਨੇ ਦਿਨ ਹੋਰ ।

ਲਾਰਾ, ਲੱਪਾ ਲਵੇਂਗੀ ਮਾਂ, ਕਿੰਨੇ ਦਿਨ ਹੋਰ ।

ਮੱਥੇ, ਰਗੜਾਵੇਂਗੀ ਮਾਂ, ਕਿੰਨੇ ਦਿਨ ਹੋਰ,

ਚੱਕਰ, ਲਵਾਵੇਂਗੀ ਮਾਂ, ਕਿੰਨੇ ਦਿਨ ਹੋਰ...

ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥

ਜਿਹਨਾਂ ਦੇ, ਨਸੀਬ ਚੰਗੇ, ਓਹਨਾਂ ਲਈ, ਬਿਨਾਂ ਮੰਗੇ,

ਰਹਿਮਤਾਂ ਦਾ, ਬੂਹਾ ਰਵ੍ਹੇ, ਖੁੱਲ੍ਹਿਆ ॥

ਸਾਡੇ ਜੇਹੇ, ਨਕਾਰਿਆਂ ਦਾ, ਕਰਮਾਂ ਦੇ, ਮਾਰਿਆਂ ਦਾ,

ਚੇਤਾ ਤੈਨੂੰ, ਦਾਤੀਏ ਨੀ, ਭੁੱਲਿਆ ॥

ਸਾਡੇ ਲਈ, ਹਨ੍ਹੇਰੀਆਂ ਮਾਂ, ਕਿੰਨੇ ਦਿਨ ਹੋਰ ।

ਏਹੋ, ਘੁੰਮਣ ਘੇਰੀਆਂ ਮਾਂ, ਕਿੰਨੇ ਦਿਨ ਹੋਰ ।

ਰੂਹਾਂ 'ਚ, ਉਦਾਸੀਆਂ ਮਾਂ, ਕਿੰਨੇ ਦਿਨ ਹੋਰ,

ਅੱਖਾਂ ਏਹ, ਪਿਆਸੀਆਂ ਮਾਂ, ਕਿੰਨੇ ਦਿਨ ਹੋਰ...

ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥

ਸੁਣਿਆਂ, ਜੋ ਆਉਣ ਏਥੇ, ਚੁੰਨੀਆਂ, ਚੜ੍ਹਾਉਣ ਏਥੇ,

ਓਹਨਾਂ ਉੱਤੇ, ਹੁੰਦੀ ਏ, ਦਿਆਲ ਤੂੰ ।

ਜੱਗ ਦੇ, ਸਤਾਏ ਜੇਹੜੇ, ਖ਼ਾਲੀ ਹੱਥ, ਆਏ ਜੇਹੜੇ

ਓਹਨਾਂ ਦਾ ਨਾ, ਪੁੱਛਿਆ ਏ, ਹਾਲ ਤੂੰ ॥

ਸਾਡਾ, ਇਮਤਿਹਾਨ ਮਾਂਏਂ, ਕਿੰਨੇ ਦਿਨ ਹੋਰ ।

ਪਿੱਛਲਾ, ਭੁਗਤਾਨ ਮਾਂਏਂ, ਕਿੰਨੇ ਦਿਨ ਹੋਰ ।

ਅੱਥਰੂ, ਵਗਾਵਾਂਗੇ ਮਾਂ, ਕਿੰਨੇ ਦਿਨ ਹੋਰ,

ਤਰਲੇ, ਪਾਵਾਂਗੇ ਮਾਂ, ਕਿੰਨੇ ਦਿਨ ਹੋਰ...

ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥

ਅਸੀਂ ਮਾਂ, ਭਵਾਨੀਏ, ਸ਼ਾਹਵਾਂ ਦੀਏ ਸ਼ਾਹਣੀਏ,

ਹੋਰ ਨਹੀਓਂ, ਕਿਸੇ ਨੂੰ ਵੀ, ਆਖਣਾ ।

ਨਿਰਦੋਸ਼ਾਂ, ਸਾਰੀ ਉਮਰ, ਆਉਂਦੇ ਜਾਂਦੇ, ਤੇਰੇ ਦਰ,

ਤੇਰਿਆਂ ਹੀ, ਹੱਥਾਂ ਵੱਲ, ਝਾਕਣਾ ॥

ਆਸ, ਤੂੰ ਤੋੜੇਂਗੀ, ਕਿੰਨੇ ਦਿਨ ਹੋਰ ।

ਖ਼ਾਲੀ, ਸਾਨੂੰ ਮੋੜੇਂਗੀ, ਕਿੰਨੇ ਦਿਨ ਹੋਰ ।

ਦੱਸ, ਗੁੱਸੇ ਰਹੇਂਗੀ ਮਾਂ, ਕਿੰਨੇ ਦਿਨ ਹੋਰ,

ਰੁੱਸ ਰੁੱਸ, ਬੈਠੇਂਗੀ ਮਾਂ, ਕਿੰਨੇ ਦਿਨ ਹੋਰ...

ਕਿੰਨੇ ਦਿਨ, ਹੋਰ ਮਾਈਏ, ਕਿੰਨੇ ਦਿਨ ਹੋਰ ॥॥

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।