ਮੈਂ ਗੋਟੇ ਲਾਵਾਂ ਚੁੰਨੀਆਂ ਨੂੰ

पारंपरिक
माता दुर्गा भजन दुर्गा भजन durga
॥ पावन पाठ ॥

ਮੈਂ ਗੋਟੇ ਲਾਵਾਂ ਚੁੰਨੀਆਂ ਨੂੰ

ਬੈਠ ਬਨ੍ਹੇਰੇ ਬੋਲੇ, ਰੋਜ਼ ਉਡਾਵਾਂ ਕਾਂਵਾਂ ਨੂੰ,

ਮਾਂ ਮੇਰੀ ਕਰ ਦੇਵੇ, ਪੂਰੇ ਦਿਲ ਦਿਆਂ ਚਾਵਾਂ ਨੂੰ l

ਰਾਵ੍ਹਾਂ ਦੇ ਵਿੱਚ, ਨੈਣ ਵਿਛਾ, ਮੈਂ ਕਰਾਂ ਉਡੀਕਾਂ ਨੂੰ,

ਭਗਤ ਧਿਆਨੂੰ ਵਾਂਗੂ, ਗਿਣਦੀ ਰਵ੍ਹਾਂ ਤਰੀਕਾਂ ਨੂੰ ll

ਸ਼ੇਰਾਂਵਾਲੀ ਨੇ, ਆਉਣਾ ਏ ਘਰ ਮੇਰੇ,

ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ l

ਅੰਬੇ ਰਾਣੀ ਨੇ, ਆਉਣਾ ਏ ਘਰ ਮੇਰੇ,

ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ l

^ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,

ਅੱਜ ਮੰਨਣੇ ਨੇ, ਸ਼ਗਨ ਵਥੇਰੇ,

ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ l

ਸ਼ੇਰਾਂਵਾਲੀ ਨੇ, ਆਉਣਾ ਏ...

ਚੁੰਨਰੀ, ਮਈਆ ਦੀ ਗੂੜ੍ਹੇ, ਰੰਗ 'ਚ ਰੰਗਾਈ ਏ l

ਐਨੀ, ਸੋਹਣੀ ਲੱਗੇ ਜਿਵੇਂ, ਅਰਸ਼ਾਂ ਤੋਂ ਆਈ ਏ ll

ਮੰਗਾਂ, ਦਾਤੀ ਕੋਲੋਂ, ਸੁੱਖਾਂ ਦੇ ਸਵੇਰੇ,

ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,,,

ਸ਼ੇਰਾਂਵਾਲੀ ਨੇ, ਆਉਣਾ ਏ...F

ਸੂਹਾ ਸੂਹਾ, ਚੋਲਾ ਮਾਤਾ, ਰਾਣੀ ਦਾ ਬਣਾਇਆ ਏ l

ਸੁੱਚੇ ਸੁੱਚੇ, ਮੋਤੀ ਲਾ ਕੇ, ਬੜਾ ਹੀ ਸਜਾਇਆ ਏ ll

ਬੋਲੀ, ਕਾਂਵਾਂ ਕਿਤੇ, ਆਣ ਕੇ ਬਨ੍ਹੇਰੇ,

ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,,,

ਸ਼ੇਰਾਂਵਾਲੀ ਨੇ, ਆਉਣਾ ਏ...F

ਆਉਣਾ, ਮੇਰੀ ਮਈਆ ਨੇ ਮੈਂ, ਸ਼ਗਨ ਮਨਾਵਾਂਗੀ l

ਮਈਆ, ਤੇਰੇ ਨਾਮ ਦੀਆਂ, ਜੋਤਾਂ ਵੀ ਜਗਾਵਾਂਗੀ ll

ਪਾਵੀਂ, ਮਨ ਦਿਆਂ, ਮੰਦਿਰਾਂ 'ਚ ਫ਼ੇਰੇ,

ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,,,

ਸ਼ੇਰਾਂਵਾਲੀ ਨੇ, ਆਉਣਾ ਏ...F

ਦਾਤੀ ਦੇ, ਖਿਆਲਾਂ ਵਿੱਚ, ਖੋਈ ਖੋਈ ਰਹਿੰਦੀ ਆਂ l

ਅੰਬੇ ਦੇ, ਪ੍ਰੇਮ ਵਿੱਚ, ਭੇਟਾਂ ਗਾਉਂਦੀ ਰਹਿੰਦੀ ਆਂ ll

ਗਲ਼, ਲੱਗ ਜਾਵਾਂ, ਅੰਬੇ ਰਾਣੀ ਤੇਰੇ,

ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,,,

ਸ਼ੇਰਾਂਵਾਲੀ ਨੇ, ਆਉਣਾ ਏ...F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।