मांग लो मुरादां मांग लो

पारंपरिक
माता दुर्गा भजन दुर्गा भजन durga
॥ पावन पाठ ॥

ਚਰਨਾਂ ਦੇ ਵਿੱਚ, ਸੀਸ ਨਿਵਾਈਏ l

ਮਿਲ ਕੇ ਮਾਂ ਦੀਆਂ, ਭੇਟਾਂ ਗਾਈਏ ll,,

ਮਾਂ ਵੀ ਸੁੱਖਾਂ, ਵੰਡਦੀ ਭਗਤੋ ll, ਤੁਸੀਂ ਵੀ, ਪੱਲਾ ਕਰ ਲਓ,

ਸ਼ੇਰਾਂਵਾਲੀ ਦੇ ਦਰਬਾਰ ਤੋਂ...

ਮੰਗ ਲਓ, ਮੁਰਾਦਾਂ ਮੰਗ ਲਓ... ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਖ਼ਾਲੀ, ਝੋਲੀਆਂ ਭਰ ਲਓ.. ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਸਭਨਾਂ ਦੇ ਦੁੱਖ, ਦੂਰ ਕਰੇ ਮਾਂ, ਸਭ ਦੀ ਪੀੜ੍ਹ ਪਛਾਣੇ l

ਦਾਤੀ ਦੇ ਲਈ, ਫ਼ਰਕ ਨਾ ਕੋਈ, ਕੀ ਰਾਜੇ ਕੀ ਰਾਣੇ ll

ਮੇਹਰਾਂਵਾਲੀ, ਮੇਹਰਾਂ ਕਰਦੀ ll, ਮਨ ਚਾਹਿਆ, ਅੱਜ ਵਰ ਲਓ,

ਸ਼ੇਰਾਂਵਾਲੀ ਦੇ ਦਰਬਾਰ ਤੋਂ..

ਮੰਗ ਲਓ, ਮੁਰਾਦਾਂ ਮੰਗ ਲਓ.. ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਖ਼ਾਲੀ, ਝੋਲੀਆਂ ਭਰ ਲਓ.. ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਸ਼ਰਧਾ ਦੇ ਨਾਲ, ਜੇਹੜਾ ਭਗਤੋ, ਜੈ ਮਾਤਾ ਦੀ ਬੋਲੇ l

ਉਸ ਦੀ ਨਈਆ, ਜੀਵਨ ਵਾਲੀ, ਕਦੇ ਵੀ ਨਾ ਫਿਰ ਡੋਲ੍ਹੇ ll

*ਅੰਬੇ ਮਾਂ ਦੀ, ਪੂਜਾ ਕਰਕੇ ll, ਭਵ ਸਾਗਰ ਚੋਂ, ਤਰ ਲਓ,

ਸ਼ੇਰਾਂਵਾਲੀ ਦੇ ਦਰਬਾਰ ਤੋਂ...

ਮੰਗ ਲਓ, ਮੁਰਾਦਾਂ ਮੰਗ ਲਓ.. ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਖ਼ਾਲੀ, ਝੋਲੀਆਂ ਭਰ ਲਓ.. ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਵਰ ਦਾਤੀ, ਕਲਿਆਣੀ ਮਾਤਾ, ਅਸ਼ਟ ਭੁਜਾ ਮਹਾਂਰਾਣੀ l

ਆਠ ਪਹਿਰ ਤੇਰੀ, ਹੋਵੇ ਪੂਜਾ, ਜਗਦੀ ਜੋਤ ਨੂਰਾਨੀ ll

ਕਸ਼ਟ ਨਿਵਾਰਨ, ਆਈਂ ਜੇ ਮਾਂ ll, ਭਗਤੋ, ਦੁੱਖੜੇ ਹਰ ਲਓ,

ਸ਼ੇਰਾਂਵਾਲੀ ਦੇ ਦਰਬਾਰ ਤੋਂ...

ਮੰਗ ਲਓ, ਮੁਰਾਦਾਂ ਮੰਗ ਲਓ.. ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਖ਼ਾਲੀ, ਝੋਲੀਆਂ ਭਰ ਲਓ.. ( ਸ਼ੇਰਾਂਵਾਲੀ ਦੇ ਦਰਬਾਰ ਤੋਂ )

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।