धन जिगरा कलगियाँ वाले दा

पारंपरिक
अन्य भजन विविध भजन bhajan
॥ पावन पाठ ॥

ਮਾਂ ਗੁਜ਼ਰੀ ਕਰਮਾਂ ਵਾਲੀ ਏ, ਜਿਸ ਮਰਦ ਸੂਰਮਾ ਜਣਿਆ ਏ,

ਨੇਕੀ ਦੀ ਖ਼ਾਤਿਰ ਲੜ੍ਹਦਾ ਰਿਹਾ, ਮਾੜ੍ਹੇ ਦਾ ਹਾਮੀ ਬਣਿਆ ਏ l

ਮਜ਼ਲੂਮ ਦੀ ਇੱਜ਼ਤ ਰਾਖੀ ਲਈ, ਲਾ ਸਾਰਾ ਹੀ ਪਰਿਵਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਸੱਧਰਾਂ ਦੇ ਬਾਗ਼ ਬਗੀਚੇ ਜੋ, ਬਿਨ ਕਦਰਾਂ ਤੋਂ ਮੁਰਝਾ ਗਏ ਸੀ,

ਲੈ ਆਇਆ ਕਿਰਨਾਂ ਨੂਰ ਦੀਆਂ, ਫੁੱਲਾਂ ਤੇ ਜ਼ੋਬਨ ਛਾ ਗਏ ਸੀ l

ਘਰ ਪਹੁੰਚੇ ਪੀਰ ਫ਼ਕੀਰਾਂ ਦੇ, ਮੇਹਨਤ ਨਾਲ ਧਰਮ ਨਿਭਾ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਰਹਿਮਤਦੀਆਂ ਨਜ਼ਰਾਂ ਪਾਈਆਂ ਨੇ, ਸਭ ਜ਼ਾਤਾਂ ਤੇ ਸਭ ਵਰਣਾਂ ਤੇ,

ਜਦ ਤੱਕਿਆ ਜਲਵਾ ਸ਼ਿਵ ਦੱਤ ਨੇ, ਧਰ ਸੀਸ ਤੁਰ ਗਿਆ ਚਰਨਾਂ ਤੇ l

ਜਦ ਕੀਤਾ ਯਾਦ ਪ੍ਰੀਤਮ ਨੂੰ, ਮੈਣੀ ਦੀ ਗੋਦ ਸ਼ਿੰਗਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਜਦ ਚੁੱਕੀ ਤੇਗ ਔਰੰਗੇ ਨੇ, ਸਾਹ ਖੱਤਰੀਆਂ ਦੇ ਸੁੱਕ ਗਏ,

ਛੱਡ ਪੰਡਿਤ ਸੁੰਨ੍ਹੇ ਮੰਦਿਰਾਂ ਨੂੰ, ਜਾ ਵਿੱਚ ਪਹਾੜਾਂ ਲੁੱਕ ਗਏ l

ਦੇ ਸੀਸ ਪਿਤਾ ਦਾ ਦਿੱਲੀ ਵਿੱਚ, ਕਰ ਹਿੰਦੂਆਂ ਤੇ ਉਪਕਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਰੱਖ ਬਾਜ਼ ਨਿਸ਼ਾਨੀ ਗੈਰਤ ਦੀ, ਲੈ ਕਲਗ਼ੀ ਤਖ਼ਤ ਸਜਾਉਂਦਾ ਰਿਹਾ,

ਅਨੰਦਪੁਰ ਦੀ ਐਸੀ ਸ਼ਾਨ ਬਣੀ, ਇੰਦਰ ਵੀ ਸੀਸ ਝੁੱਕਾਉਂਦਾ ਰਿਹਾ l

ਛੱਕ ਮੁਰਦੇ ਅੰਮ੍ਰਿਤ ਜੀ ਪੈਂਦੇ, ਗਿੱਦੜਾਂ ਤੋਂ ਸ਼ੇਰ ਵੰਗਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਜਦ ਵੱਜਦੀ ਚੋਟ ਨਗਾੜੇ ਤੇ, ਕਈ ਭੀਮ ਚੰਦ ਜੇਹੇ ਸੜ੍ਹਦੇ ਰਹੇ,

ਸੁਣ ਸੁਣ ਕੇ ਗੂੰਜਾਂ ਪੰਥ ਦੀਆਂ, ਦਿੱਲੀਓਂ ਵੀ ਝਾਬਰ ਝੜ੍ਹਦੇ ਰਹੇ l

ਜਿੱਤਾਂ ਦੇ ਦਾਵੇ ਕਰਦੇ ਰਹੇ, ਪਰ ਹਰ ਕੋਈ ਉਸ ਤੋਂ ਹਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਅੰਮ੍ਰਿਤ ਦੀ ਜੀਵਨ ਸ਼ਕਤੀ ਨੇ, ਲੱਖਾਂ ਨਾਲ ਇੱਕ ਲੜਾ ਦਿੱਤਾ,

ਇੱਕ ਖ਼ਾਤਿਰ ਦੇਸ਼ ਆਜ਼ਾਦੀ ਦੀ, ਪੁੱਤਰਾਂ ਦਾ ਨਿਓਂਦਾ ਪਾ ਦਿੱਤਾ l

ਜਦ ਵੇਖਿਆ ਡਿੱਗ ਅਜੀਤ ਪਿਆ, ਲਾ ਉਂਗਲ ਤੁਰ ਜੁਝਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ, ਸੂਲਾਂ ਦੀਆਂ ਸੇਜ਼ਾਂ ਸੌਂਦਾ ਰਿਹਾ,

ਵਿੱਚ ਜੰਗਲੀ ਛਾਂਵੇਂ ਤਾਰਿਆਂ ਦੀ, ਮਲਿਕ ਦੀਆਂ ਸਿਫ਼ਤਾਂ ਗਾਉਂਦਾ ਰਿਹਾ l

ਪੱਥਰਾਂ ਦੇ ਜਿਗਰੇ ਡੋਲ੍ਹੇ ਸੀ, ਅੰਬਰ ਵੀ ਧਾਹਾਂ ਮਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਜਦ ਦਰਦ ਕਹਾਣੀ ਬੱਚਿਆਂ ਦੀ, ਰੋ ਰੋ ਕੇ ਦੱਸੀ ਨੂਰੇ ਨੇ,

ਮੱਥੇ ਤੇ ਪਾਇਆ ਵੱਟ ਨਹੀਂ, ਉਸ ਮਾਂ ਗੁਜ਼ਰੀ ਦੇ ਸੂਰੇ ਨੇ l

ਹੁਣ ਜ਼ਾਲਮ ਦੀ ਜੜ੍ਹ ਪੁੱਟੀ ਜਾਊ, ਇਓਂ ਹੱਸ ਕੇ ਵੱਚਨ ਉਚਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਜ਼ੁਲਮਾਂ ਦੀ ਰਹੀ ਨਾ ਕਸਰ ਕੋਈ, ਹੋ ਜ਼ਾਮਾਂ ਲੀਰੋ ਲੀਰ ਗਿਆ,

ਪੈਰਾਂ ਵਿੱਚ ਛਾਲੇ ਪੈ ਗਏ ਸੀ, ਤਾਂਹੀਓਂ ਬਣ ਉੱਚ ਦਾ ਪੀਰ ਗਿਆ l

ਭਾਰਤ ਦੀ ਇੱਜ਼ਤ ਬਚਾਵਣ ਲਈ, ਲੱਖਾਂ ਹੀ ਦੁੱਖ ਸਹਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਉਸ ਮਰਦ ਅਗੰਮੜੇ ਯੋਧੇ ਦੀ, ਕੀ ਲਿੱਖਣਾ ਹੈ ਕੁਰਬਾਨੀ ਨੂੰ,

ਯੁਗਾਂ ਤੱਕ ਦੁਨੀਆਂ ਝੁੱਕਦੀ ਰਹੂ, ਉਸ ਧੰਨ ਪੁੱਤਰਾਂ ਦੇ ਦਾਨੀ ਨੂੰ l

ਜੋਗਾ ਸਿੰਘ ਭਾਗੋ ਵਾਲੀਆ ਵੀ, ਤਰ ਭਵ ਸਾਗਰ ਚੋ ਪਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਮਾਂ ਗੁਜ਼ਰੀ ਕਰਮਾਂ ਵਾਲੀ ਏ, ਜਿਸ ਮਰਦ ਸੂਰਮਾ ਜਣਿਆ ਏ,

ਨੇਕੀ ਦੀ ਖ਼ਾਤਿਰ ਲੜ੍ਹਦਾ ਰਿਹਾ, ਮਾੜ੍ਹੇ ਦਾ ਹਾਮੀ ਬਣਿਆ ਏ l

ਮਜ਼ਲੂਮ ਦੀ ਇੱਜ਼ਤ ਰਾਖੀ ਲਈ, ਲਾ ਸਾਰਾ ਹੀ ਪਰਿਵਾਰ ਗਿਆ,

ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ,

ਪੁੱਤ ਚਾਰ ਧਰਮ ਤੋਂ ਵਾਰ ਗਿਆ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।