ठंडे बुर्ज च बैठी माता

पारंपरिक
माता दुर्गा भजन विविध भजन durga
॥ पावन पाठ ॥

ਠੰਡੇ ਬੁਰਜ 'ਚ ਬੈਠੀ, ਮਾਤਾ ਸ਼ਗਨ ਕਰੇ, ਸ਼ਗਨ ਕਰੇ,

'ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll' ll

ਨਿੱਕੇ ਨਿੱਕੀਆਂ, ਕਲਗੀਆਂ, ਲਗਾ ਕੇ ਤੁਰੇ l

ਸੋਹਣੇ, ਗਾਤਰੇ ਤੇ, ਸਿਰੀ ਸਾਹਿਬ, ਸਜਾ ਕੇ ਤੁਰੇ ll

^ਮੋਤੀ ਰਾਮ ਖੜ੍ਹਾ ਰੋਵੇ, ਤੇਲ ਹੰਝੂਆਂ ਦਾ ਚੋਵੇ ll,

ਗਾਨੇ ਗੁੱਟਾਂ ਤੇ, ਸ਼ਹੀਦੀਆਂ ਦੇ, ਜੱਚਦੇ ਬੜੇ, ਜੱਚਦੇ ਬੜੇ,

'ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll'

ਸਾਨੂੰ ਬਹੁਤੀ ਨਹੀਂਓਂ, ਸ਼ਗਨਾਂ ਦੀ ਲੋੜ ਸੂਬਿਆਂ l

ਤੂੰ ਤੇ ਛੇਤੀ ਛੇਤੀ, ਡੋਲੀਆਂ ਨੂੰ ਤੋਰ ਸੂਬਿਆਂ ll

^ਗੰਗੂ ਰਾਮ ਵਿਚੋਲਾ, ਭੈੜਾ ਰੱਖ ਗਿਆ ਓਹਲਾ ll,

ਖੜੇ ਕੰਬ ਗਏ ਜੱਲਾਦ, ਹੱਥੀਂ ਤੇਸੇ ਨੇ ਫੜ੍ਹੇ, ਤੇਸੇ ਨੇ ਫੜ੍ਹੇ,

'ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll'

ਜਿੰਦਾਂ ਕੋਮਲ ਨੇ, ਨੀਹਾਂ 'ਚ ਖਲੋਣ ਲੱਗੀਆਂ l

ਇੱਟਾਂ ਲਾੜ੍ਹੀ ਦੀ, ਸਹੇਲੀ ਵਾਂਗੂ ਰੋਣ ਲੱਗੀਆਂ l

^ਸੁੱਚਾ ਨੰਦ ਗਾਰਾ ਪਾਵੇ, ਵਹੁਟੀ ਮੌਤ ਨੂੰ ਸਜਾਵੇ ll,

ਭੈੜਿਆਂ ਜੱਲਾਦਾਂ, ਹੀਰੇ ਕੰਧਾਂ 'ਚ ਜੜ੍ਹੇ, ਕੰਧਾਂ 'ਚ ਜੜ੍ਹੇ,

'ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll' lll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।