लै वे गंगू पापीया

पारंपरिक
अन्य भजन विविध भजन bhajan
॥ पावन पाठ ॥

ਲੈ ਵੇ ਗੰਗੂ ਪਾਪੀਆਂ ll, ਲਾਹਨਤਾਂ ਸੰਭਾਲ ਵੇ,

ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll-ll

ਬੱਚਿਆਂ ਦੇ ਦਿਲਾਂ ਦੀਆਂ, ਧੜਕਣਾਂ ਖ਼ਲੋ ਗਈਆਂ,

ਤੈਨੂੰ ਕਾਹਦਾ ਦੁੱਖ ਤੇਰੇ, ਦਿਲ ਦੀਆਂ ਹੋ ਗਈਆਂ ll

ਅੱਜ ਖੁਸ਼ੀ ਨਾਲ ਚੱਲੀ ll, ਮਸਤੀ ਦੀ ਚਾਲ ਵੇ,

ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਬੇਗਾਨੀਆਂ ਸੀ ਆਂਦਰਾਂ, ਕਿਸੇ ਮਾਂ ਦੇ ਲਾਲ ਸੀ,

ਤੈਨੂੰ ਕੀ ਏ ਤੇਰੇ ਲਈ ਤਾਂ, ਦੁਸ਼ਮਣ ਦੇ ਬਾਲ ਸੀ ll

ਵੇਚਿਆ ਇਮਾਨ ਤੂੰ ll ਤਾਂ, ਫੇਰ ਕਾਹਦਾ ਖ਼ਿਆਲ ਵੇ,

ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਲੂਣ ਹਰਾਮੀ ਤੈਨੂੰ, ਸਦਾ ਲੌਕੀਂ ਕਹਿਣਗੇ,

ਤੂੰ ਤਾਂ ਲਾਹ ਲਈ ਸ਼ਰਮ ਜੋ ਵੀ, ਕਹਿੰਦੇ ਨੇ ਉਹ ਕਹਿਣ ਦੇ ll

ਸਾਰੀ ਦੁਨੀਆਂ 'ਚ ਭੈੜਾ ll, ਹੋਣਾ ਤੇਰਾ ਹਾਲ ਵੇ,

ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਆਉਣੀਆਂ ਅਵਾਜ਼ਾਂ ਸਦਾ, ਨੀਹਾਂ ਵਿਚੋਂ ਸੱਚੀਆਂ,

ਤੂੰ ਹੀ ਇੱਟਾਂ ਲਾਲਾਂ ਦੀਆਂ, ਛਾਤੀਆਂ ਤੇ ਰੱਖੀਆਂ ll

ਸੋਹਲ ਜਿਹੀਆਂ ਜਿੰਦਾ ਸੀ ll, ਤੂੰ ਕੀਤੀਆਂ ਹਲਾਲ ਵੇ,

ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਲੈ ਵੇ ਗੰਗੂ ਪਾਪੀਆਂ ll, ਲਾਹਨਤਾਂ ਸੰਭਾਲ ਵੇ,

ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।