ननकाना वेखन नूं

पारंपरिक
अन्य भजन गुरुदेव भजन bhajan
॥ पावन पाठ ॥

^ਜਦ ਵੀ, ਸੋਚਾਂ ਦੇ ਵਿੱਚ ਪਈਏ,

ਨਿੱਤ, ਅਰਦਾਸਾਂ ਕਰਦੇ ਰਹੀਏ ll

ਓਹ ਗੁਰੂਆਂ ਦੀ, ਧਰਤੀ ਉੱਤੇ, ਮੱਥਾ ਟੇਕਣ ਨੂੰ ll,

ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll

ਦਾਤਾ ਤੇਰੀ, ਜਨਮ ਭੂਮੀ ਨੂੰ, ਜਾ ਕੇ ਸੀਸ ਝੁਕਾਵਾਂ,

ਕਰਮਾਂ ਵਾਲੀ, ਮਿੱਟੀ ਨੂੰ ਮੈਂ, ਚੁੰਮ ਕੇ ਮੱਥੇ ਲਾਵਾਂ ll

ਫੇਰ ਸ਼ਾਂਤੀ, ਮਿਲਣੀ ਮੇਰੀ, ਰੂਹ ਪ੍ਰਦੇਸਣ ਨੂੰ,,,

ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll

ਓਹ ਗੁਰੂਆਂ ਦੀ, ਧਰਤੀ ਉੱਤੇ, ਮੱਥਾ ਟੇਕਣ ਨੂੰ,,,

ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll

ਸ਼ਰਧਾ ਦੇ ਨਾਲ, ਲੰਗਰ ਛੱਕ ਕੇ, ਭਵ ਸਾਗਰ ਤਰ ਜਾਵਾਂ,

ਤੇਰੇ ਦਰ ਦੀ, ਸੇਵਾ ਮਿਲ ਜਾਏ, ਏਹੋ ਕਰਾਂ ਦੁਆਵਾਂ ll

ਹੱਥ ਜੋੜ, ਅਰਦਾਸ ਕਰਾਂ, ਏਹ ਦੂਰੀ ਮੇਟਣ ਨੂੰ,,,

ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll

ਓਹ ਗੁਰੂਆਂ ਦੀ, ਧਰਤੀ ਉੱਤੇ, ਮੱਥਾ ਟੇਕਣ ਨੂੰ,,,

ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll

ਛੁੱਕ ਛੁੱਕ ਕਰਦੀ, ਗੱਡੀ ਜਾਵੇ, ਮਿੱਟ ਜਾਵੇ ਮਜ਼ਬੂਰੀ,

ਰਾਹੀਏ ਵਾਲੇ, ਨੀਲੇ ਖਾਨ ਦੀ, ਹੋ ਜਾਏ ਆਸ਼ਾ ਪੂਰੀ ll

ਕਰਾਂ ਉੱਤਰ ਕੇ, ਸੱਜਦਾ ਫਿਰ, ਲਾਹੌਰ ਦੇ ਸਟੇਸ਼ਨ ਨੂੰ,,,

ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll

ਓਹ ਗੁਰੂਆਂ ਦੀ, ਧਰਤੀ ਉੱਤੇ, ਮੱਥਾ ਟੇਕਣ ਨੂੰ,,,

ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll

ਸਤਿਨਾਮ ਸਤਿਨਾਮ ਸਤਿਨਾਮ ਜੀ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ llll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।