सतगुर नानक तेरी लीला न्यारी ए

पारंपरिक
अन्य भजन गुरुदेव भजन bhajan
॥ पावन पाठ ॥

ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,

ਨੀਝਾਂ ਲਾ ਲਾ, ਵੇਂਹਦੀ ਦੁਨੀਆਂ ਸਾਰੀ ਏ ll

ਭੁੱਲ ਭੁਲੇਖੇ, ਮੁੜ ਕੇ ਫੇਰਾ ਪਾ ਜਾਵੀਂ,

ਚਾਰੇ ਕੂੰਟ ਹਨੇਰਾ, ਜੋਤ ਜਗਾ ਜਾਵੀਂ ll

ਬਾਣੀ ਦੇ ਥਾਂ ਫ਼ੈਸ਼ਨ, ਚੜ੍ਹੀ ਖ਼ੁਮਾਰੀ ਏ,

ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,

ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,

ਕੌਡੇ ਨਾਲੋਂ ਵੱਧ ਕੇ, ਹੁਣ ਵੀ ਰਾਖਸ਼ ਨੇ,

ਕੂੜ ਕਮਾਂਦੇ ਫਿਰਦੇ, ਝੂਠੇ ਆਸ਼ਕ ਨੇ ll

ਛੱਡ ਜਾਣਾ ਨੇਹੁ ਲਾ ਕੇ, ਕੀ ਦਿਲਦਾਰੀ ਏ,

ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,

ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,

ਤੇਰੇ ਏਥੇ ਬੰਦੇ, ਆਦਮ ਖਾਣੇ ਨੇ,

ਸੱਜਣ ਨਾਲੋਂ ਵੱਧ ਕੇ, ਠੱਗ ਸਿਆਣੇ ਨੇ ll

ਸਧਨੇ ਦੇ ਹੱਥ, ਮੁੜ ਕੇ ਫੜੀ ਕਟਾਰੀ ਏ,

ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,

ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,

ਭਾਗੋ ਵਰਗਿਆਂ ਲੋਕਾਂ, ਲੁੱਟ ਮਚਾਈ ਏ,

ਹੱਕ ਬੇਗਾਨਾ ਖਾਣਾ, ਕੀ ਵਡਿਆਈ ਏ ll

ਅੱਜ ਓਹ ਮੌਜ਼ ਉਡਾਵੇ, ਜੋ ਹੰਕਾਰੀ ਏ,

ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,

ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,

ਤੂੰ ਖੁਸ਼ੀਆਂ ਦੀ ਖੇਤੀ, ਹੱਲ ਚਲਾਂਦਾ ਸੈਂ,

ਦਸਾਂ ਨੌਂਹਾਂ ਦੀ, ਕਿਰਤ ਕਮਾਈ ਖਾਂਦਾ ਸੈਂ ll

ਤਾਹੀਉਂ ਤੇਰੀ ਸ਼ੋਭਾ, ਹਰ ਥਾਂ ਭਾਰੀ ਏ,

ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,

ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,,

'ਜੱਟ' ਦੀ ਤਾਰ, ਦੀਵਾਨੀ ਪਈ ਕੁਰਲਾਂਦੀ ਏ,

ਆ ਦੁਨੀਆਂ ਦੇ ਬਾਲੀ, ਤਰਲੇ ਪਾਂਦੀ ਏ ll

ਵਿੱਚ ਵਿਛੋੜੇ ਤੇਰੇ, ਏਹ ਦੁਖਿਆਰੀ ਏ,

ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,

ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।