साईं वे साडी फ़रियाद तेरे ताईं

पारंपरिक
अन्य भजन साईं भजन bhajan
॥ पावन पाठ ॥

( ਕੋਈ ਅਲੀ ਆਖੇ, ਕੋਈ ਵਲੀ ਆਖੇ,

ਕੋਈ ਕਹੇ ਦਾਤਾ, ਸੱਚੇ ਮਾਲਕਾਂ ਨੂੰ l

ਮੈਨੂੰ ਸਮਝ, ਨਾ ਆਵੇ,,, ਕੀ ਨਾਮ ਦੇਵਾਂ,

ਇਸ, ਗੋਲ ਚੱਕੀ ਦਿਆਂ, ਚਾਲਕਾਂ ਨੂੰ l

ਰੂਹ ਦਾ ਅਸਲ, ਮਾਲਕ, ਓਹੀ ਮੰਨੀਏ ਜੀ,

ਜੀਹਦਾ, ਨਾਮ ਲਈਏ, ਤਾਂ ਸਰੂਰ ਹੋਵੇ l

ਅੱਖਾਂ ਖੁੱਲੀਆਂ ਨੂੰ, ਮਹਿਬੂਬ ਦਿੱਸੇ,,, ਹਾਏ!

ਅੱਖਾਂ, ਬੰਦ ਹੋਵਣ ਤਾਂ, ਹਜ਼ੂਰ ਹੋਵੇ l

ਕੋਈ ਸੌਣ ਵੇਲੇ, ਕੋਈ ਨਹਾਉਣ ਵੇਲੇ,

ਕੋਈ ਗਾਉਣ ਵੇਲੇ, ਤੈਨੂੰ ਯਾਦ ਕਰਦਾ l

ਇੱਕ ਨਜ਼ਰ, ਤੂੰ ਮੇਹਰ ਦੀ, ਮਾਰ ਸਾਈਂ,

ਸਰਤਾਜ਼/ਭਗਤ ਵੀ ਖੜ੍ਹਾ, ਫ਼ਰਿਆਦ ਕਰਦਾ ll )

ਸਾਈਂ, ਵੇ ਸਾਡੀ, ਫ਼ਰਿਆਦ ਤੇਰੇ ਤਾਈਂ l

ਸਾਈਂ, ਵੇ ਬਾਂਹੋਂ ਫੜ੍ਹ, ਬੇੜਾ ਬੰਨ੍ਹੇ ਲਾਈਂ l

ਸਾਈਂ, ਵੇ ਮੇਰਿਆਂ, ਗੁਨਾਹਾਂ ਨੂੰ ਲੁਕਾਈਂ l

ਸਾਈਂ, ਵੇ ਹਾਜ਼ਰਾ, ਹਜ਼ੂਰ ਵੇ ਤੂੰ ਆਈਂ ll

ਸਾਈਂ, ਵੇ ਫੇਰਾ, ਮਸਕੀਨਾਂ ਵੱਲ ਪਾਈਂ l

ਸਾਈਂ, ਵੇ ਬੋਲ ਕੱਖ, ਸਾਰਾਂ ਦੇ ਪੁਗਾਈਂ l

ਸਾਈਂ, ਵੇ ਹੱਕ ਵਿੱਚ, ਫੈਸਲੇ ਸੁਣਾਈਂ,

ਸਾਈਂ, ਵੇ ਹੌਲੀ ਹੌਲੀ, ਖ਼ਾਮੀਆਂ ਘਟਾਈਂ l

ਸਾਈਂ, ਵੇ ਮੈਂ ਨੂੰ ਮੇਰੇ, ਅੰਦਰੋਂ ਮੁਕਾਈਂ,

ਸਾਈਂ, ਜੇ ਡਿੱਗੀਏ ਤਾਂ, ਫੜ੍ਹ ਕੇ ਉਠਾਈਂ l

ਸਾਈਂ, ਵੇ ਦੇਖੀ ਨਾ, ਭਰੋਸੇ ਅਜ਼ਮਾਈਂ l

ਸਾਈਂ, ਵੇ ਔਖੇ ਸੌਖੇ, ਰਾਹਾਂ 'ਚੋਂ ਕਢਾਈਂ l

ਓ ਸਾਈਂ,,, ਵੇ ਕਲਾ ਨੂੰ ਵੀ, ਹੋਰ,,, ਚਮਕਾਈਂ l

ਸਾਈਂ,,, ਵੇ ਸੁਰਾਂ ਨੂੰ ਬਿਠਾ ਦੇ, ਥਾਓਂ ਥਾਂਈਂ l

ਸਾਈਂ, ਵੇ ਤਾਲ ਵਿੱਚ, ਤੁਰਨਾ ਸਿਖਾਈਂ l

ਸਾਈਂ, ਵੇ ਸਾਜ਼, ਰੁੱਸ ਗਏ ਤਾਂ ਮਨਾਈਂ l

ਸਾਈਂ, ਵੇ ਏਹਨਾਂ ਨਾਲ, ਆਵਾਜ਼ ਵੀ ਰਲਾਈਂ l

ਸਾਈਂ, ਵੇ ਅੱਖਰਾਂ ਦਾ, ਮੇਲ ਤੂੰ ਕਰਾਈਂ l

ਸਾਈਂ, ਵੇ ਕੰਨੀ ਕਿਸੇ, ਗੀਤ ਦੀ ਫੜ੍ਹਾਈਂ l

ਸਾਈਂ, ਵੇ ਸ਼ਬਦਾਂ ਦਾ, ਸਾਥ ਵੀ ਨਿਭਾਈਂ l

ਸਾਈਂ, ਵੇ ਨਗਮੇ ਨੂੰ, ਫੜ੍ਹਕੇ ਜਗਾਈਂ l

ਸਾਈਂ, ਵੇ ਸ਼ਾਇਰੀ 'ਚ, ਅਸਰ ਦਿਖਾਈਂ l

ਸਾਈਂ, ਵੇ ਜ਼ਜ਼ਬੇ ਦੀ, ਵੇਲ ਨੂੰ ਵਧਾਈਂ l

ਸਾਈਂ, ਵੇ ਘੁੱਟ ਘੁੱਟ ਸਭ ਨੂੰ ਪਿਲਾਈਂ l

ਸਾਈਂ, ਵੇ ਇਸ਼ਕੇ ਦਾ, ਨਸ਼ਾ ਵੀ ਚੜ੍ਹਾਈਂ l

ਸਾਈਂ, ਵੇ ਸੈਰ ਤੂੰ, ਖਿਆਲਾਂ ਨੂੰ ਕਰਾਈਂ l

ਸਾਈਂ, ਵੇ ਤਾਰਿਆਂ ਦੇ, ਦੇਸ਼ ਲੈ ਕੇ ਜਾਈਂ l

ਸਾਈਂ, ਵੇ ਸੂਫ਼ੀਆਂ ਦੇ, ਵਾਂਗਰਾਂ ਨਚਾਈਂ l

ਸਾਈਂ, ਵੇ ਅਸੀਂ, ਸੱਜ ਬੈਠੇ ਚਾਈਂ ਚਾਈਂ l

ਸਾਈਂ, ਵੇ ਥੋੜੀ ਬਹੁਤੀ, ਅਦਾ ਵੀ ਸਿਖਾਈਂ l

ਸਾਈਂ, ਵੇ ਮੇਰੇ ਨਾਲ, ਨਾਲ ਤੂੰ ਵੀ ਗਾਈਂ l

ਸਾਈਂ, ਵੇ ਲਾਜ਼, ਸਰਤਾਜ਼ ਦੀ ਬਚਾਈਂ l

ਸਾਈਂ, ਵੇ ਭੁੱਲਿਆਂ ਨੂੰ, ਉਂਗਲੀ ਫੜ੍ਹਾਈਂ l

ਸਾਈਂ, ਵੇ ਅੱਗੇ ਹੋ ਕੇ, ਰਾਹਾਂ ਰੁਸ਼ਨਾਈਂ l

ਸਾਈਂ, ਵੇ ਹਨੇਰੀਆਂ 'ਚ, ਪੱਲੇ ਨਾ ਛੁੜਾਈਂ l

ਸਾਈਂ, ਵੇ ਜਿੰਦਗੀ ਦੇ, ਬੋਝ ਨੂੰ ਚੁਕਾਈਂ l

ਸਾਈਂ, ਵੇ ਫਿੱਕਰਾਂ ਨੂੰ, ਹਵਾ ਚ ਉੜ੍ਹਾਈਂ l

ਸਾਈਂ, ਵੇ ਸਾਰੇ ਲੱਗੇ, ਦਾਗ ਵੀ ਧੁਆਈਂ l

ਸਾਈਂ, ਵੇ ਸਿੱਲੇ ਸਿੱਲੇ, ਨੈਣਾਂ ਨੂੰ ਸੁਖਾਈਂ l

ਸਾਈਂ, ਵੇ ਦਿਲਾਂ ਦੇ, ਗ਼ੁਲਾਬ ਮਹਿਕਾਈਂ l

ਸਾਈਂ, ਵੇ ਬੱਸ ਪੱਟੀ, ਪਿਆਰ ਦੀ ਪੜ੍ਹਾਈਂ l

ਸਾਈਂ, ਵੇ ਪਾਕ ਸਾਫ਼, ਰੂਹਾਂ ਨੂੰ ਮਿਲਾਈਂ l

ਸਾਈਂ, ਵੇ ਬੱਚਿਆਂ ਦੇ, ਵਾਂਗੂ ਸਮਝਾਈਂ l

ਸਾਈਂ, ਵੇ ਮਾੜ੍ਹੇ ਕੰਮੋਂ, ਘੂਰ ਕੇ ਹਟਾਈਂ l

ਸਾਈਂ, ਵੇ ਖੋਟਿਆਂ ਨੂੰ, ਖ਼ਰੇ 'ਚ ਮਿਲਾਈਂ l

ਸਾਈਂ, ਵੇ ਲੋਹੇ ਨਾਲ, ਪਾਰਸ ਘਿਸਾਈਂ l

ਸਾਈਂ, ਵੇ ਮਿਹਨਤਾਂ ਦੇ, ਮੁੱਲ ਵੇ ਪਵਾਈਂ l

ਓ ਸਾਈਂ,,, ਵੇ ਮਾੜ੍ਹਿਆਂ ਦੀ, ਮੰਡੀ ਨਾ ਵਿਖਾਈਂ l

ਸਾਈਂ,,, ਵੇ ਦੇਖੀਂ ਹੁਣ, ਦੇਰ ਨਾ ਲਗਾਈਂ l

ਸਾਈਂ, ਵੇ ਦਰਾਂ ਤੇ, ਖੜ੍ਹੇ ਆਂ ਖ਼ੈਰ ਪਾਈਂ l

ਸਾਈਂ, ਵੇ ਮੇਹਰਾਂ ਵਾਲੇ, ਮੀਂਹ ਵੀ ਬਰਸਾਈਂ l

ਸਾਈਂ, ਵੇ ਅਕਲਾਂ ਦੇ, ਘੜ੍ਹੇ ਨੂੰ ਭਰਾਈਂ l

ਸਾਈਂ, ਵੇ ਗੁੰਬਦ, ਗ਼ਰੂਰ ਦੇ ਗਿਰਾਈਂ l

ਸਾਈਂ, ਵੇ ਅੱਗ ਵਾਂਗੂ, ਹੌਂਸਲੇ ਪਕਾਈਂ l

ਸਾਈਂ, ਵੇ ਅੰਬਰਾਂ ਤੋਂ, ਸੋਚ ਮੰਗਵਾਈਂ l

ਸਾਈਂ, ਵੇ ਆਪੇ ਆਵਾਜ਼, ਮਾਰ ਕੇ ਬੁਲਾਈਂ l

ਸਾਈਂ, ਵੇ ਹੁਣ ਸਾਨੂੰ, ਕੋਲ ਵੀ ਬਿਠਾਈਂ l

ਸਾਈਂ, ਵੇ ਆਪਣੇ ਹੀ, ਰੰਗ 'ਚ ਰੰਗਾਈਂ l

ਸਾਈਂ, ਮੈਂ ਹਰ ਵੇਲੇ, ਕਰਾਂ ਸਾਈਂ ਸਾਈਂ l

ਸਾਈਂ, ਵੇ ਤੋਤੇ ਵਾਂਗੂ, ਬੋਲ ਵੀ ਰਟਾਈਂ l

ਸਾਈਂ, ਵੇ ਆਤਮਾ ਦਾ, ਦੀਵਾ ਵੀ ਜਗਾਈਂ l

ਸਾਈਂ, ਵੇ ਅਨਹਦ, ਨਾਦ ਤੂੰ ਵਜਾਈਂ l

ਸਾਈਂ, ਰੂਹਾਨੀ ਕੋਈ, ਤਾਰ ਛੇੜ ਜਾਈਂ l

ਸਾਈਂ, ਵੇ ਸੱਚੀ, ਸਰਤਾਜ ਤੂੰ ਬਣਾਈਂ l

ਸਾਈਂ,,, ਸਾਈਂ,,, ਸਾਈਂ,,,,,,,,,,,,

ਅਪਲੋਡਰ- ਅਨਿਲਰਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।