गुरु नानक ने दुनियां तारी

गुरु नानक देव जी
अन्य भजन गुरुदेव भजन bhajan
॥ पावन पाठ ॥

ਸਤਿਨਾਮ ਸਤਿਨਾਮ ਸਤਿਨਾਮ ਜੀ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll -ll

ਸਤਿਗੁਰੂ ਦਾ, ਪ੍ਰਕਾਸ਼ ਦਿਹਾੜਾ, ਲੱਗ ਪਈ ਹੋਣ ਤਿਆਰੀ lll,

ਧੰਨ ਧੰਨ, ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll

ਸਤਿਨਾਮ ਸਤਿਨਾਮ ਸਤਿਨਾਮ ਜੀ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll

( ਮੇਰੇ / ਸਭ ਨੂੰ )

ਸਿੱਖੀ ਵਾਲਾ, ਬੂਟਾ ਸੱਚੇ, "ਸਤਿਗੁਰੂ ਨਾਨਕ ਲਾਇਆ" l

ਭੁੱਲੀਆਂ, ਭੱਟਕੀਆਂ ਰੂਹਾਂ ਨੂੰ ਵੀ, "ਸੱਚ ਦਾ ਰਾਹ ਦਿਖਲਾਇਆ" ll

ਇੱਕ ਨੂਰ ਦਾ, ਹੌਕਾ ਦਿੱਤਾ, ਚਰਣੀ ਪਏ ਹੰਕਾਰੀ,,,

ਧੰਨ ਧੰਨ, ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll

ਸਤਿਨਾਮ ਸਤਿਨਾਮ ਸਤਿਨਾਮ ਜੀ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll

( ਬਾਬਾ )

ਸਾਢੇ ਪੰਜ ਸੌ, ਸਾਲ ਬੀਤ ਗਏ, "ਇੱਕ ਵਾਰੀ ਫਿਰ ਆਓ" l

ਨੈਣ ਵਿਛਾ ਕੇ, ਬੈਠੀਆਂ ਸੰਗਤਾਂ, "ਸਭ ਨੂੰ ਗਲ਼ ਨਾਲ ਲਾਓ" ll

ਵਡਭਾਗੀ, ਜਿਹਨਾਂ ਦਰਸ਼ਨ ਕੀਤੇ, ਚੜ੍ਹ ਗਈ ਨਾਮ ਖ਼ੁਮਾਰੀ,,,

ਧੰਨ ਧੰਨ ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll

ਸਤਿਨਾਮ ਸਤਿਨਾਮ ਸਤਿਨਾਮ ਜੀ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll

( ਸੰਗਤੋ )

ਬਾਲਾ ਤੇ, ਮਰਦਾਨਾ ਤਰ ਗਏ, "ਨਾਲ ਗੁਰਾਂ ਦੇ ਰਹਿ ਕੇ" l

ਜੀਵਨ ਸਫ਼ਲ, ਬਣਾ ਲਓ ਮੂੰਹੋਂ, "ਵਾਹਿਗੁਰੂ ਵਾਹਿਗੁਰੂ ਕਹਿ ਕੇ" ll

ਥਮਨ ਵਾਲੀਆ, ਵਿੱਚ ਨਨਕਾਣੇ, ਸੰਗਤਾਂ ਦਾ ਇੱਕਠ ਭਾਰੀ,,,

ਧੰਨ ਧੰਨ ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll

ਸਤਿਗੁਰੂ ਦਾ, ਪ੍ਰਕਾਸ਼ ਦਿਹਾੜਾ, ਲੱਗ ਪਈ ਹੋਣ ਤਿਆਰੀ lll*,

ਧੰਨ ਧੰਨ, ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll

ਸਤਿਨਾਮ ਸਤਿਨਾਮ ਸਤਿਨਾਮ ਜੀ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll -llll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।