सतगुर मेरा बेमुहताज

पारंपरिक
अन्य भजन गुरुदेव भजन bhajan
॥ पावन पाठ ॥

ਸਤਿਗੁਰੁ ਮੇਰਾ, ਬੇਮੁਹਤਾਜੁ ॥

ਸਤਿਗੁਰ ਮੇਰੇ, ਸਚਾ ਸਾਜੁ ॥

ਸਤਿਗੁਰੁ ਮੇਰਾ, ਸਭਸ ਕਾ ਦਾਤਾ ॥

ਸਤਿਗੁਰੁ ਮੇਰਾ, ਪੁਰਖੁ ਬਿਧਾਤਾ ॥

ਗੁਰ ਜੈਸਾ, ਨਾਹੀ ਕੋ ਦੇਵ ॥

ਜਿਸੁ ਮਸਤਕਿ ਭਾਗੁ, ਸੁ ਲਾਗਾ ਸੇਵ ॥੧॥

ਸਤਿਗੁਰੁ ਮੇਰਾ, ਬੇਮੁਹਤਾਜੁ,,,,,,,,,,,,,

ਸਤਿਗੁਰੁ ਮੇਰਾ, ਸਰਬ ਪ੍ਰਤਿਪਾਲੈ ॥

ਸਤਿਗੁਰੁ ਮੇਰਾ, ਮਾਰਿ ਜੀਵਾਲੈ ॥

ਸਤਿਗੁਰ ਮੇਰੇ, ਕੀ ਵਡਿਆਈ ॥

ਪ੍ਰਗਟੁ ਭਈ ਹੈ, ਸਭਨੀ ਥਾਈ ॥੨॥

ਸਤਿਗੁਰੁ ਮੇਰਾ, ਬੇਮੁਹਤਾਜੁ,,,,,,,,,,,,,

ਸਤਿਗੁਰੁ ਮੇਰਾ, ਤਾਣੁ ਨਿਤਾਣੁ ॥

ਸਤਿਗੁਰੁ ਮੇਰਾ, ਘਰਿ ਦੀਬਾਣੁ ॥

ਸਤਿਗੁਰ ਕੈ ਹਉ, ਸਦ ਬਲਿ ਜਾਇਆ ॥

ਪ੍ਰਗਟੁ ਮਾਰਗੁ ਜਿਨਿ, ਕਰਿ ਦਿਖਲਾਇਆ ॥੩॥

ਸਤਿਗੁਰੁ ਮੇਰਾ, ਬੇਮੁਹਤਾਜੁ,,,,,,,,,,,,,

ਜਿਨਿ ਗੁਰੁ ਸੇਵਿਆ, ਤਿਸੁ ਭਉ ਨ ਬਿਆਪੈ ॥

ਜਿਨਿ ਗੁਰੁ ਸੇਵਿਆ, ਤਿਸੁ ਦੁਖੁ ਨ ਸੰਤਾਪੈ ॥

ਨਾਨਕ ਸੋਧੇ, ਸਿੰਮ੍ਰਿਤਿ ਬੇਦ ॥

ਪਾਰਬ੍ਰਹਮ ਗੁਰ, ਨਾਹੀ ਭੇਦ ॥੪॥

ਸਤਿਗੁਰੁ ਮੇਰਾ, ਬੇਮੁਹਤਾਜੁ*,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।