मल्लियां दहलीज़ा माये तेरियां

पारंपरिक
माता दुर्गा भजन दुर्गा भजन durga
॥ पावन पाठ ॥

ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ, ਓਦੋਂ ਦਾ ਮੈਂ ਮੌਜ ਵਿੱਚ ਹਾਂ | -੨

ਰਾਤਾਂ ਲੰਘ ਗਈਆਂ ਨੇ ਹਨੇਰੀਆਂ,-੨ ਓਦੋਂ ਦਾ ਮੈਂ ਮੌਜ ਵਿੱਚ ਹਾਂ ||

ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ - - - - - - - - - - - - - - - - - -

ਸਦਰਾਂ ਅਧੂਰੀਆਂ ਮਾਂ, ਪੂਰੀਆਂ ਤੂੰ ਕੀਤੀਆਂ |

ਤੈਂਨੂੰ ਕਿਹੜਾ ਭੁੱਲ, ਮਾਂ ਕੀ ਮੇਰੇ ਨਾਲ ਬੀਤੀਆਂ || -੨

ਹੋਈਆਂ ਨੇ ਮੁਰਾਦਾਂ ਸਭ ਪੂਰੀਆਂ, -੨ ਓਦੋਂ ਦਾ ਮੈਂ ਮੌਜ ਵਿੱਚ ਹਾਂ - - -

ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ - - - - - - - - - - - - - - - - - -

ਕਰਾਂ ਧੰਨਵਾਦ ਤੇਰਾ, ਸੋਹਣੀ ਜ਼ਿੰਦਗੀ ਲਈ |

ਬਖਸ਼ੀ ਆਵਾਜ਼ ਮਾਂ ਤੂੰ, ਆਪਣੀ ਬੰਦਗੀ ਲਈ || -੨

ਬਾਹਾਂ ਫੜੀਆਂ ਨੇ ਜਦੋਂ ਤੋਂ ਤੂੰ ਮੇਰੀਆਂ, -੨ ਓਦੋਂ ਦਾ ਮੈਂ ਮੌਜ ਵਿੱਚ ਹਾਂ - - -

ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ - - - - - - - - - - - - - - - - - -

ਸਿਫ਼ਤ ਕਰਾਂ ਕਿਵੇਂ, ਦਿੱਤੇ ਤੇਰੇ ਪਿਆਰ ਦੀ |

ਲਾਜ਼ ਬਚਾਈ, "ਲਾਡਲੇ" ਦੇ ਪਰਿਵਾਰ ਦੀ || -੨

"ਰੱਜ਼ਤ" ਜਦੋਂ ਦਾ ਬਣਿਆ ਗੁਲਾਮ ਮਾਂ, -੨ ਓਦੋਂ ਦਾ ਮੈਂ ਮੌਜ ਵਿੱਚ ਹਾਂ - - -

ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ - - - - - - - - - - - - - - - - - -

ਲਿਖਾਰੀ - ਰੱਜ਼ਤ ਮਿੱਡਾ

ਗਾਇਕ - ਮਨੀ ਲਾਡਲਾ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।