बैठी गुफा दे विच माँ

पारंपरिक
माता दुर्गा भजन दुर्गा भजन durga
॥ पावन पाठ ॥

ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ ਇਕੱਲੇ,

ਤੂੰ ਸੋਚਦੀ ਜ਼ਰੂਰ ਹੋਵੇਂਗੀ ll

ਕਾਸ਼ ਨਾਲ ਹੁੰਦੇ, ਮੇਰੇ ਕੁਝ ਝੱਲੇ ll,

ਤੂੰ ਸੋਚਦੀ ਜ਼ਰੂਰ ਹੋਵੇਂਗੀ,,,

ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ,,,,,,,,,,

ਸੋਚਦੀ ਹੋਵੇਂਗੀ ਬਹਿ ਕੇ, ਬੱਚਿਆਂ ਦੇ ਨਾਲ ਮੈਂ l

ਬੱਚਿਆਂ ਦੀ ਗੱਲਾਂ ਸੁਣ, ਹੋ ਜਾਂ ਗੀ ਨਿਹਾਲ ਮੈਂ ll

ਹੁੰਦੇ ਕੋਲ ਤੇ, ਮਚਾਉਂਦੇ ਪੁੱਤ ਹੱਲੇ ll,

ਤੂੰ ਸੋਚਦੀ ਜ਼ਰੂਰ ਹੋਵੇਂਗੀ,,,

ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ,,,,,,,,,,,,,,,,,,,F

ਵੇਖ ਵੇਖ ਬੱਚਿਆਂ ਨੂੰ, ਨੈਣ ਮੇਰੇ ਠਰ੍ਹਦੇ l

ਹਰ ਵੇਲੇ ਕੋਲ ਰਹਿੰਦੇ, ਸੇਵਾ ਮੇਰੀ ਕਰਦੇ ll

ਮੈਂ ਵੀ ਅਸੀਸਾਂ ਦੇਂਦੀ, ਭਰ ਭਰ ਪੱਲੇ ll,

ਤੂੰ ਸੋਚਦੀ ਜ਼ਰੂਰ ਹੋਵੇਂਗੀ,,,

ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ,,,,,,,,,,,,,,,,,,,F

ਕਾਸ਼ ਨਾਲ ਬੱਚਿਆਂ ਦੇ, ਹੱਸ ਕੇ ਦਿਖਾਉਂਦੀ ਮੈਂ l

ਗੋਦੀ ਵਿੱਚ ਲੈ ਕੇ ਦਾਸ, ਲੋਰੀਆਂ ਸੁਣਾਉਂਦੀ ਮੈਂ ll

ਨਾਲ ਪੁੱਤਾਂ ਦੇ ਹੈ, ਮਾਂ ਦੀ ਬੱਲੇ ਬੱਲੇ ll,

ਤੂੰ ਸੋਚਦੀ ਜ਼ਰੂਰ ਹੋਵੇਂਗੀ,,,

ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।