जिहना ने माँ दा नाम जपेया

पारंपरिक
माता दुर्गा भजन दुर्गा भजन durga
॥ पावन पाठ ॥

ਓਹਨਾਂ ਤੱਕ ਲਿਆ, ਜੋਤਾਂ ਦਾ ਨਜ਼ਾਰਾ,

ਜਿਹਨਾਂ ਨੇ ਮਾਂ ਦਾ, ਨਾਮ ਜਪਿਆ ll

ਓਹੀਓ ਲੈਣ ਮਾਂ ਦੇ, ਪਿਆਰ ਦਾ ਹੁਲਾਰਾ ll,,

ਜਿਹਨਾਂ ਨੇ ਮਾਂ ਦਾ, ਨਾਮ ਜਪਿਆ,,,

ਓਹਨਾਂ ਤੱਕ ਲਿਆ, ਜੋਤਾਂ ਦਾ,,,,,,,,,,,,,,,

ਭਾਗਾਂ ਵਾਲੇ ਆਉਂਦੇ ਓਹੀਓ, ਜੇਹਨੂੰ ਮਾਂ ਬੁਲਾਉਂਦੀ ਏ,

ਬਾਂਹ ਫੜ੍ਹ ਫੜ੍ਹ ਕੇ, "ਚੜ੍ਹਾਈਆਂ ਵੀ ਚੜ੍ਹਾਉਂਦੀ ਏ" ll

ਨਾਲੇ ਦੇਵੇ ਆਪੇ, ਸਭ ਨੂੰ ਸਹਾਰਾ ll,,

ਜਿਹਨਾਂ ਨੇ ਮਾਂ ਦਾ, ਨਾਮ ਜਪਿਆ,,,

ਓਹਨਾਂ ਤੱਕ ਲਿਆ, ਜੋਤਾਂ ਦਾ,,,,,,,,,,,,,,,

ਉੱਚਿਆਂ ਪਹਾੜਾਂ ਦੇਖ, ਲਾਲ਼ ਨਹੀਓਂ ਡੋਲ੍ਹਦੇ,

ਆਉਂਦੇ ਜਾਂਦੇ ਭਗਤਾਂ ਨੂੰ,"ਜੈ ਮਾਤਾ ਦੀ ਬੋਲਦੇ" ll

ਸੱਚੇ ਦਿਲ ਨਾਲ, ਲਾਉਂਦੇ ਨੇ ਜੈਕਾਰਾ ll,,

ਜਿਹਨਾਂ ਨੇ ਮਾਂ ਦਾ, ਨਾਮ ਜਪਿਆ,,,

ਓਹਨਾਂ ਤੱਕ ਲਿਆ, ਜੋਤਾਂ ਦਾ,,,,,,,,,,,,,,,

ਬਖਸ਼ੇ ਮਾਂ ਨਿਮਾਣਿਆਂ ਨੂੰ, ਖ਼ਾਲੀ ਝੋਲੀ ਭਰਦੀ,

ਪਲ ਵੀ ਨਾ ਦੇਰ ਲਾਵੇ, "ਮੇਹਰਾਂ ਜਦੋਂ ਕਰਦੀ" ll

ਦੀਦ ਪਾ ਕੇ ਮਿਲੇ, ਮੁਕਤੀ ਦਾ ਦਵਾਰਾ ll,,

ਜਿਹਨਾਂ ਨੇ ਮਾਂ ਦਾ, ਨਾਮ ਜਪਿਆ,,,

ਓਹਨਾਂ ਤੱਕ ਲਿਆ, ਜੋਤਾਂ ਦਾ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।