मेरी बाह फड़ ले माँ

पारंपरिक
माता दुर्गा भजन दुर्गा भजन durga
॥ पावन पाठ ॥

"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll

ਮੈਨੂੰ ਆਪਣੀ, ਚਰਣੀ ਲਾ ਲੈ ਮਾਂ ll

ਹੋਰ ਤੇ ਕੋਈ, ਮੈਨੂੰ ਪੁੱਛਦਾ ਨਹੀਂ ll,

ਮੈਨੂੰ ਆਪਣੇ, ਕੋਲ ਬਿਠਾ ਲੈ ਮਾਂ,,,

"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll

ਮੈਨੂੰ ਆਪਣੀ, ਚਰਣੀ ਲਾ ਲੈ ਮਾਂ l

ਮੈਨੂੰ ਆਪਣੇ, ਕੋਲ ਬਿਠਾ ਲੈ ਮਾਂ l

ਹੋਰ ਤੇ ਕੋਈ, ਮੈਨੂੰ ਸੁਣਦਾ ਨਹੀਂ ll,

ਮੈਨੂੰ ਆਪਣੇ, ਰੰਗ ਰੰਗਾ ਲੈ ਮਾਂ,,,

"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll

ਮੈਂ ਟੁੱਟਿਆ, ਇਸ ਦੁਨੀਆਂ ਤੋਂ,

"ਹੋਰ ਨਾ ਮੈਨੂੰ ਤੋੜੀ ਮਾਂ" l

ਮੇਰੀ ਬਾਂਹ ਜੇ, ਫੜ੍ਹ ਲਈ ਏ,

"ਬਾਂਹ ਮੇਰੀ ਨਾ ਛੋੜੀ ਮਾਂ" ll

ਇੱਕ ਹਨੂੰ ਮੰਗਦਾ,,, ਤੇਰੇ ਰੰਗ ਰੰਗਦਾ,,, l

ਮੈਨੂੰ ਆਪਣੇ, ਕੋਲ ਬਿਠਾ ਲੈ ਮਾਂ l

ਮੈਨੂੰ ਆਪਣੀ, ਚਰਨੀ ਲਾ ਲੈ ਮਾਂ l

ਹੋਰ ਤੇ ਕੋਈ, ਮੇਰਾ ਬਣਿਆ ਨਹੀਂ ll,

ਮੈਨੂੰ ਆਪਣਾ, ਪੁੱਤਰ ਬਣਾ ਲੈ ਮਾਂ,,,

"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll

ਗੂੰਗਾ ਬੋਲੇ, ਬਹਿਰਾ ਸੁਣ ਲਏ,

"ਏਹੀਓ ਤੇਰੀ ਮਾਇਆ ਮਾਂ" l

ਇਸ ਦੁਨੀਆਂ ਦੇ, ਅੰਦਰ ਤੂੰ ਤਾਂ,

"ਅਜ਼ਬ ਦਾ ਖੇਲ ਰਚਾਇਆ ਮਾਂ" ll

ਤੇਰਾ ਹੋ ਗਿਆ ਮਾਂ,,, ਤੇਰਾ ਹੋ ਗਿਆ ਮਾਂ,,, l

ਮੈਨੂੰ ਆਪਣੇ, ਲੜ੍ਹ ਤੂੰ ਲਾ ਲੈ ਮਾਂ l

ਮੈਨੂੰ ਆਪਣਾ, ਸੇਵਕ ਤੂੰ ਬਣਾ ਲੈ ਮਾਂ l

ਹੋਰ ਤੇ ਕੋਈ, ਮੇਰਾ ਬਣਿਆ ਨਹੀਂ ll,

ਮੈਨੂੰ ਆਪਣਾ, ਪੁੱਤਰ ਬਣਾ ਲੈ ਮਾਂ,,,

"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll

ਕਈ ਰੋਗੀ ਤਾਂ, ਮੌਤ ਦੇ ਮੂੰਹ 'ਚੋਂ,

"ਚੱਲ ਦਰ ਤੇਰੇ, ਆ ਗਏ ਮਾਂ" l

ਜਿਹਨਾਂ ਨੇ ਲਿਖਾਇਆ, ਮੱਥੇ ਉੱਤੇ,

"ਆਪਣਾ ਨਾਮ, ਦਿਖਾ ਗਏ ਮਾਂ" ll

ਮੈਂ ਭੇਟਾਂ ਮਾਂ,,, ਤੇਰੀਆਂ ਗਾਈਆਂ ਮਾਂ,,, l

ਲੋਕਾਂ ਦੇ ਦੁੱਖ ਮਾਂ,,, ਲੈ ਕੇ ਆ ਗਿਆ ਮਾਂ,,, l

ਮੈਨੂੰ ਆਪਣੀ, ਸ਼ਰਨੀ ਲਾ ਲੈ ਮਾਂ l

ਮੈਨੂੰ ਆਪਣਾ, ਦਰਸ਼ ਦਿਖਾ ਦੇ ਮਾਂ l

ਝੱਲੇ ਲੋਕੀਂ ਮੈਨੂੰ, ਸਵਾਮੀ ਕਹਿੰਦੇ ll,

ਦਰ ਦਾ ਕੁੱਤਾ, ਬਣਾ ਲੈ ਮਾਂ,,,

"ਮੇਰੀ ਬਾਂਹ ਫੜ੍ਹ ਲੈ, ਅਜੀ ਹਾਂ ਫੜ੍ਹ ਲੈ" ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।