ताला मेरियाँ मुकदरां नू ला के

पारंपरिक
माता दुर्गा भजन दुर्गा भजन durga
॥ पावन पाठ ॥

( ਮੈਨੂੰ ਹੋਰ ਨਾ, ਅਜ਼ਮਾ ਮਈਆ,

ਮੈਂ ਇੱਕ ਦਿਨ, ਮੁੱਕਦਿਆਂ ਮੁੱਕਦਿਆਂ ਮੁੱਕ ਜਾਣਾ l

ਤੇਰੀ ਦੀਦ ਲਈ, ਰੋਂਦੇ ਦਿਲ ਨੇ,

ਮਾਂ ਇੱਕ ਦਿਨ, ਧੜਕਣੋਂ ਰੁੱਕ ਜਾਣਾ ll )

ਤਾਲਾ ਮੇਰਿਆਂ, ਮੁਕੱਦਰਾਂ ਨੂੰ ਲਾ ਕੇ,

ਬੜਾ ਹੀ ਤੜਫਾ ਕੇ,

ਮਾਂ, ਕਿੱਥੇ ਤੂੰ ਲੁਕੋਈਆਂ ਚਾਬੀਆਂ ll

ਦੁੱਖੀ ਬੱਚੜੇ ਨੂੰ, ਦੱਸ ਵੀ ਜਾ ਆ ਕੇ ll,

ਰਹਿਮ ਜ਼ਰਾ ਖਾ ਕੇ,

ਮਾਂ, ਕਿੱਥੇ ਤੂੰ 'ਲੁਕੋਈਆਂ ਚਾਬੀਆਂ ll',,,

ਤਾਲਾ ਮੇਰਿਆਂ, ਮੁਕੱਦਰਾਂ ਨੂੰ,,,,,,,,,,

ਜਪੀ ਤੇਰੇ ਨਾਮ ਦੀ ਮੈਂ, ਮਾਲਾ ਅੱਠੇ ਪਹਿਰ ਮਾਂ,

ਫੇਰ ਕਿਓਂ ਮੈਂ ਪੀਤਾ ਸਦਾ, ਆਫ਼ਤਾਂ ਦਾ ਜ਼ਹਿਰ ਮਾਂ ll

ਤੇਰੀ ਮੂਰਤੀ ਨੂੰ, ਪੁੱਛਾਂ ਮੈਂ ਹਿਲਾ ਕੇ ll,

ਬੜਾ ਹੀ ਘਬਰਾ ਕੇ,

ਮਾਂ, ਕਿੱਥੇ ਤੂੰ 'ਲੁਕੋਈਆਂ ਚਾਬੀਆਂ ll',,,

ਤਾਲਾ ਮੇਰਿਆਂ, ਮੁਕੱਦਰਾਂ ਨੂੰ,,,,,,,,,,

ਤੇਰਾ ਏ ਦੀਵਾਨਾ ਮਾਂਏਂ, ਕਦੋ ਤੱਕ ਰੋਏਗਾ,

"ਮੇਰੇ ਇਮਤਿਹਾਨਾਂ ਦਾ ਮਾਂ, ਅੰਤ ਕਦੋ ਹੋਏਗਾ" ll

ਨਿੱਤ ਨਵੀਂਆਂ, ਮੁਸੀਬਤਾਂ 'ਚ ਪਾ ਕੇ ll,

ਕਹਿਰ ਬਰਸਾ ਕੇ,

ਮਾਂ, ਕਿੱਥੇ ਤੂੰ 'ਲੁਕੋਈਆਂ ਚਾਬੀਆਂ ll',,,

ਤਾਲਾ ਮੇਰਿਆਂ, ਮੁਕੱਦਰਾਂ ਨੂੰ,,,,,,,,,,

ਆਸਰਾ ਬੇ-ਆਸਰੇ ਨੂੰ, ਦੇਣਾ ਜੀਹਦਾ ਕੰਮ ਏ,

ਕਿਓਂ ਨਿਰਦੋਸ਼ਾਂ ਦਾ ਤੂੰ, ਲਾਹੀ ਜਾਂਦੀ ਚੰਮ ਏ ll

ਕਹਿਣਾ ਪੈ ਗਿਆ ਏ, ਹੰਝੂ ਬਰਸਾ ਕੇ ll,

ਦਵਾਰੇ ਤੇਰੇ ਆ ਕੇ,

ਮਾਂ, ਕਿੱਥੇ ਤੂੰ 'ਲੁਕੋਈਆਂ ਚਾਬੀਆਂ ll',,,

ਤਾਲਾ ਮੇਰਿਆਂ, ਮੁਕੱਦਰਾਂ ਨੂੰ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।