माएँ नी बड़ा चंगा लगदा

पारंपरिक
माता दुर्गा भजन दुर्गा भजन durga
॥ पावन पाठ ॥

ਮੰਗਾਂ ਮੇਰੀਆਂ ਨੂੰ, ਝੱਟ ਮੰਨ ਲੈਂਦੀ ਏ ll,

ਮਾਂਏਂ ਨੀ, ਬੜਾ ਚੰਗਾ ਲੱਗਦਾ ll

ਜੋ ਮੈਂ ਮੰਗ ਲਵਾਂ, ਪਲ ਵਿੱਚ ਦੇਂਦੀ ਏ ll

ਮਾਂਏਂ ਨੀ, ਬੜਾ ਚੰਗਾ ਲੱਗਦਾ,,,

ਮੰਗਾਂ ਮੇਰੀਆਂ ਨੂੰ, ਝੱਟ ਮੰਨ,,,,,,,,,,,,,,,,,

ਘਰ ਵੀ ਮੈਂ ਮੰਗਿਆ, ਵਪਾਰ ਵੀ ਮੈਂ ਮੰਗਿਆ l

ਲੈਣ ਵੇਲੇ ਰਾਣੀਏ ਮੈਂ, ਜ਼ਰਾ ਵੀ ਨਾ ਸੰਗਿਆ ll

ਤੂੰ ਵੀ ਬੱਚਿਆਂ ਨੂੰ, ਨਾਂਹ ਨਹੀਂ ਕਹਿੰਦੀ ਏ ll

ਮਾਂਏਂ ਨੀ, ਬੜਾ ਚੰਗਾ ਲੱਗਦਾ,,,

ਮੰਗਾਂ ਮੇਰੀਆਂ ਨੂੰ, ਝੱਟ ਮੰਨ,,,,,,,,,,,,,,,,,F

ਜਦੋਂ ਦਾ ਮੈਂ ਰਾਣੀਏ ਨੀ, ਪੱਲਾ ਤੇਰਾ ਫੜਿਆ l

ਕੰਮ ਕੋਈ ਜਿੰਦਗੀ ਦਾ, ਕਦੇ ਵੀ ਨਾ ਅੜਿਆ ll

ਜਦੋਂ ਹਰ ਵੇਲੇ, ਅੰਗ ਸੰਗ ਰਹਿੰਦੀ ਏ ll

ਮਾਂਏਂ ਨੀ, ਬੜਾ ਚੰਗਾ ਲੱਗਦਾ,,,

ਮੰਗਾਂ ਮੇਰੀਆਂ ਨੂੰ, ਝੱਟ ਮੰਨ,,,,,,,,,,,,,,,,,F

ਜਦੋਂ ਕਦੇ ਰਾਣੀਏ ਮੈਂ, ਦਿਲ 'ਚੋਂ ਬਿਸਾਰਿਆ l

ਸਮਝ ਨਾਦਾਨ ਤੁਸਾਂ, ਫਿਰ ਵੀ ਬੁਲਾ ਲਿਆ ll

ਗੱਲ ਪੰਕਜ ਦੀ, ਤੂੰ ਰੱਖ ਲੈਂਦੀ ਏ* ll

ਮਾਂਏਂ ਨੀ, ਬੜਾ ਚੰਗਾ ਲੱਗਦਾ,,,

ਮੰਗਾਂ ਮੇਰੀਆਂ ਨੂੰ, ਝੱਟ ਮੰਨ,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।