मिट्ठी मिट्ठी छां

पारंपरिक
माता दुर्गा भजन दुर्गा भजन durga
॥ पावन पाठ ॥

ਲੱਗੇ ਪਿਪਲਾਂ ਦੀ, ਮਿੱਠੀ ਮਿੱਠੀ ਛਾਂ,

ਮਈਆ ਤੇਰੇ ਮੰਦਿਰਾਂ ਤੇ ll

ਵੇਖੀ ਸਵਰਗਾਂ ਤੋਂ,,, ਜੈ ਹੋ / ਜੈ ਜੈ ll,

ਵੇਖੀ ਸਵਰਗਾਂ ਤੋਂ, ਸੋਹਣੀ ਸੋਹਣੀ ਥਾਂ,

ਦਾਤੀ ਤੇਰੇ ਮੰਦਿਰਾਂ ਤੇ,,,

ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,

ਉੱਚੀਆਂ ਚੜ੍ਹਾਈਆਂ ਚੜ੍ਹਾਂ, "ਨਾਮ ਦੇ ਸਹਾਰੇ" l ( ਮਈਆ )

ਕਰਦੇ ਨੇ ਸ਼ਾਂਤ ਦਿਲ, ਮਿੱਠੜੇ ਜੈਕਾਰੇ ll ( ਤੇਰੇ )

ਪਤਾ ਲਗਦਾ ਨਾ,,, ਜੈ ਹੋ,

ਪਤਾ ਲਗਦਾ ਨਾ, ਕਿੰਝ ਮੈਂ ਕਹਾਂ,,, ਜੈ ਹੋ ll,

ਦਾਤੀ ਤੇਰੇ ਮੰਦਿਰਾਂ ਤੇ,,,

ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,

ਛੱਤਰ ਲਿਜਾਂਦੇ ਬੱਚੇ, "ਬੜੇ ਮਨ ਮੋਹਣੇ" l ( ਬੱਚੇ )

ਜਾਂਦੇ ਨੇ ਭਗਤ ਲੈ ਕੇ, "ਝੰਡੇ ਕਿੰਨੇ ਸੋਹਣੇ" ll ( ਤੇਰੇ )

ਝੰਡੇ ਝੋਲਦੇ ਨੇ,,, ਜੈ ਹੋ,

ਝੰਡੇ ਝੋਲਦੇ ਨੇ, ਉੱਚੀ ਕਰ ਬਾਂਹ,,, ਜੈ ਹੋ ll,

ਦਾਤੀ ਤੇਰੇ ਮੰਦਿਰਾਂ ਤੇ,,,

ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,

ਮੰਦਿਰਾਂ 'ਚੋਂ ਆ ਕੇ ਘਰੇ, "ਦਿਲ ਨਹੀਂਓਂ ਲੱਗਦਾ" l ( ਮਾਂ )

ਸਾਗਰ ਪ੍ਰੇਮ ਦਾ ਮਾਂ, "ਕਿੱਥੇ ਐਸਾ ਵੱਗਦਾ" ll ( ਮਾਂ )

ਦਿਲ ਕਰੇ ਮੇਰਾ,,, ਜੈ ਹੋ,

ਦਿਲ ਕਰੇ ਅੱਖਾਂ, ਮੀਚ ਪਹੁੰਚ ਜਾਂ,,, ਜੈ ਹੋ ll,

ਦਾਤੀ ਤੇਰੇ ਮੰਦਿਰਾਂ ਤੇ,,,

ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,

ਬੱਦਲਾਂ 'ਚੋਂ ਮਿੱਠੇ ਮਿੱਠੇ, "ਬਰਸਣ ਫ਼ੁਹਾਰੇ'' l ( ਮਈਆ )

ਭਗਤ ਸੌਗਾਤਾਂ ਲੈ ਕੇ, "ਖੜੇ ਮਾਂ ਦਵਾਰੇ ਤੇਰੇ" ll ( ਤੇਰੇ )

ਤੇਰਾ ਬੱਚੜਾ,,, ਜੈ ਹੋ,

ਤੇਰਾ ਬੱਚਾ, ਸਰਦੂਲ ਗਾਵੇ ਮਾਂ,,, ਜੈ ਹੋ ll,

ਦਾਤੀ ਤੇਰੇ ਮੰਦਿਰਾਂ ਤੇ,,,

ਲੱਗੇ ਪਿਪਲਾਂ ਦੀ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।