माँ अखीआं नु रज लैण दे

पारंपरिक
माता दुर्गा भजन दुर्गा भजन durga
॥ पावन पाठ ॥

ਮਾਂ ਅੱਖੀਆਂ ਨੂੰ, ਰੱਜ ਲੈਣ ਦੇ, ਦਾਤੀਏ ਅਜੇ ਨਾ ਜਾ ll

ਦਾਤੀਏ, ਅਜੇ ਨਾ ਜਾ,,, ਜੈ ਹੋ l

ਓ ਬੱਚਿਆਂ ਨੂੰ, ਨਾ ਤੜਫਾ,,, ਜੈ ਹੋ l

ਓ ਸ਼ੇਰਾਂਵਾਲੀ, ਅਜੇ ਨਾ ਜਾ,,, ਜੈ ਹੋ l

ਓ ਬੱਚਿਆਂ ਨੂੰ, ਨਾ ਤੜਫਾ,,, ਜੈ ਹੋ l

ਮਾਂ ਅੱਖੀਆਂ ਨੂੰ, ਰੱਜ ਲੈਣ ਦੇ,,,,,,,,,,,,,,,,,,,,,,

( ਮਾਂ )

ਮੁੱਦਤਾ ਤੋਂ, ਮਾਂਏਂ ਏਹ ਨੇ, "ਅੱਖੀਆਂ ਪਿਆਸੀਆਂ" l

ਖੁਸ਼ੀਆਂ ਦੇ, ਵਿੱਚ ਵੀ ਨੇ, "ਤੇਰੇ ਲਈ ਉਦਾਸੀਆਂ" ll

ਏਹਨਾਂ ਨੂੰ, ਨਾ ਤਰਸਾਵੀਂ,,, ਜੈ ਹੋ l

ਮਾਂ ਨਾ ਅਜੇ, ਉੱਠ ਕੇ ਨਾ ਜਾਵੀਂ,,, ਜੈ ਮਾਂ ll

ਏਹਨਾਂ ਨੂੰ ਪਰੇ, ਹੱਟ ਲੈਣ ਦੇ, ਦਾਤੀਏ ਅਜੇ ਨਾ ਜਾ,,,

ਮਾਂ ਅੱਖੀਆਂ ਨੂੰ, ਰੱਜ ਲੈਣ ਦੇ,,,,,,,,,,,,,,,,,,,,,,

( ਮਾਂ )

ਦਿਲ ਨੂੰ ਸੀ, ਤਾਂਘ ਬੜੀ, "ਤੇਰਿਆਂ ਦੀਦਾਰਾਂ ਦੀ" l

ਮਸਾਂ ਅੱਜ ਘੜੀ ਆਈ, "ਤੇਰਿਆਂ ਕਰਾਰਾਂ ਦੀ" ll

ਅਜੇ ਤਾਂ ਤੇਰੀ, ਕੰਜ਼ਕਾਂ ਨੇ ਆਉਣਾ,,, ਜੈ ਹੋ l

ਓਹਨਾਂ ਨੇ ਅੱਜ, ਬੜਾ ਰੰਗ ਲਾਉਣਾ,,, ਜੈ ਮਾਂ ll

ਏਹ ਕੰਜ਼ਕਾਂ ਨੂੰ, ਸੱਜ ਲੈਣ ਦੇ, ਦਾਤੀਏ ਅਜੇ ਨਾ ਜਾ,,,

ਮਾਂ ਅੱਖੀਆਂ ਨੂੰ, ਰੱਜ ਲੈਣ ਦੇ,,,,,,,,,,,,,,,,,,,,,,

( ਨੀ )

ਜਿੰਨੀ ਖੁਸ਼ੀ, ਅੱਜ ਤੇਰੇ, "ਆਣ ਨਾਲ ਦਾਤੀਏ" l

ਓਨੀ ਹੀ, ਉਦਾਸੀ ਤੇਰੇ, "ਜਾਣ ਨਾਲ ਦਾਤੀਏ" ll

ਅੱਖੀਆਂ, ਸਰਦੂਲ ਨੇ ਭਰੀਆਂ,,, ਜੈ ਹੋ l

ਰਾਹਵਾਂ ਵਿੱਚ, ਸੰਗਤਾਂ ਖੜੀਆਂ,,, ਜੈ ਮਾਂ ll

ਏਹਨਾਂ ਦੀ ਆਸ, ਬੱਝ ਲੈਣ ਦੇ, ਦਾਤੀਏ ਅਜੇ ਨਾ ਜਾ,,,

ਮਾਂ ਅੱਖੀਆਂ ਨੂੰ, ਰੱਜ ਲੈਣ ਦੇ*,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।