बाबा जी दी शोभा

पारंपरिक
अन्य भजन बाबा बालक नाथ भजन bhajan
॥ पावन पाठ ॥

ਬਾਬਾ ਜੀ ਦੀ, ਸ਼ੋਭਾ ਜੋ, ਸਵੇਰੇ ਉੱਠ ਗਾਣਗੇ ll

ਮੰਗੀਆਂ, ਮੁਰਾਦਾਂ ਓਹ ਤਾਂ, ਬਾਬੇ ਕੋਲੋਂ ਪਾਣਗੇ,,,

ਬਾਬਾ ਜੀ ਦੀ, ਸ਼ੋਭਾ ਜੋ, ਸਵੇਰੇ ਉੱਠ ਗਾਣਗੇ ll

( ਜੀ )

ਸੌਂਪ ਦਿੱਤੀ, ਜਿੰਦ ਜੀਹਨੇ, "ਬਾਬਾ ਪੌਣਾਹਾਰੀ ਨੂੰ" l

ਆਪਣਾ, ਬਣਾਇਆ ਜੀਹਨੇ, ''ਜੋਗੀ ਦੁੱਧਾਧਾਰੀ ਨੂੰ" ll

ਚੱਕਰ, ਚੌਰਾਸੀ ਵਾਲੇ, ਆਪੇ ਕੱਟੇ ਜਾਣਗੇ,,,

ਬਾਬਾ ਜੀ ਦੀ, ਸ਼ੋਭਾ ਜੋ,,,,,,,,,,,,,,,,,,,,,,,,,,

( ਜੀ )

ਜੋਗੀ ਦੇ, ਦਵਾਰੇ ਉੱਤੇ, "ਡੇਰਾ ਜੀਹਨੇ ਲਾ ਲਿਆ" l

ਜੱਗ ਵਿੱਚ, ਜੀਵਨ ਓਹਨੇ, "ਸਫ਼ਲ ਬਣਾ ਲਿਆ" ll

ਗੀਤ, ਓਸ ਆਦਮੀ ਦੇ, ਸਾਰੇ ਫ਼ਿਰ ਜਾਣਗੇ,,,

ਬਾਬਾ ਜੀ ਦੀ, ਸ਼ੋਭਾ ਜੋ,,,,,,,,,,,,,,,,,,,,,,,,,,

( ਜੀ )

ਭਗਤਾਂ ਦਾ, ਕੰਮ ਸਦਾ, "ਦੁੱਖੜੇ ਸਹਾਰਨਾ" l

ਸੁਪਨੇ ਦੇ, ਵਿੱਚ ਵੀ ਨਾ, "ਬਾਬੇ ਨੂੰ ਬਿਸਾਰਨਾ" ll

ਭਵ, ਸਾਗਰ ਵਿੱਚੋਂ, ਆਪੇ ਤਰ ਜਾਣਗੇ,,,

ਬਾਬਾ ਜੀ ਦੀ, ਸ਼ੋਭਾ ਜੋ,,,,,,,,,,,,,,,,,,,,,,,,,,

( ਜੀ )

ਦੁਨੀਆਂ, ਦੇ ਵਿੱਚ ਤੇਰਾ, "ਮਨ ਕਿਓਂ ਹੈ ਡੋਲ੍ਹਦਾ" l

ਮੋਹ ਵਾਲੇ, ਜਾਲ ਅੰਦਰ, "ਕਾਇਆ ਕਿਓਂ ਤੂੰ ਰੋਲ਼ਦਾ" ll

ਕੈਲਾਸ਼, ਨਾਥ ਵਾਂਗੂ ਤੇਰੀ, ਲਾਜ਼ ਓਹ ਬਚਾਉਣਗੇ*,,,

ਬਾਬਾ ਜੀ ਦੀ, ਸ਼ੋਭਾ ਜੋ,,,,,,,,,,,,,,,,,,,,,,,,,,

ਅਪਲੋਡਰ- ਅਨਿਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।