शेराँवाली माँ दी ज्योत जगाई जा

पारंपरिक
माता दुर्गा भजन दुर्गा भजन durga
॥ पावन पाठ ॥

ਸ਼ੇਰਾਂਵਾਲੀ, ਮਾਂ ਦੀ ਜੋਤ, ਜਗਾਈ ਜਾ,

ਚੰਗੇ ਦਿਨ ਆਉਣਗੇ ਜ਼ਰੂਰ l

ਜੋਤਾਂਵਾਲੀ, ਮਾਂ ਦੀ ਜੋਤ, ਜਗਾਈ ਜਾ,

ਚੰਗੇ ਦਿਨ ਆਉਣਗੇ ਜ਼ਰੂਰ ll

ਓਹਨੂੰ, ਸ਼ਰਧਾ ਦੇ ਨਾਲ, ਧਿਆਈ ਜਾ l

ਤੇਰੇ ਚੰਗੇ ਦਿਨ ਆਉਣਗੇ ਜ਼ਰੂਰ,,,

ਸ਼ੇਰਾਂਵਾਲੀ ਮਾਂ ਦੀ,,,,,,,,,,,,,,,,,,,,,,

ਓਹਦੀ ਦਹਿਲੀਜ਼ ਉੱਤੇ, ਦਿਲੋਂ ਮੱਥਾ ਟੇਕ ਲੈ l

ਉਸਦੀ ਲਗਨ ਵਿੱਚ, ਝੱਲਾ ਹੋ ਕੇ ਵੇਖ ਲੈ l

ਤੇਰੀਆਂ ਮੁਸੀਬਤਾਂ ਦਾ, ਕਰ ਦਊਗੀ ਅੰਤ ਮਾਂ l

ਜਿੰਦਗੀ 'ਚ ਸੁੱਖਾਂ ਦੀ, ਲਿਆਊਗੀ ਬਸੰਤ ਮਾਂ l

ਦੁੱਖ ਆਪਣੇ ਤੂੰ, ਉਸਨੂੰ ਸੁਣਾਈ ਜਾ,

ਚੰਗੇ ਦਿਨ ਆਉਣਗੇ ਜ਼ਰੂਰ,,,

ਸ਼ੇਰਾਂਵਾਲੀ ਮਾਂ ਦੀ,,,,,,,,,,,,,,,,,,,,,,F

ਗੁੱਟਾਂ ਉੱਤੇ ਬੰਨ੍ਹ ਓਹਦੇ, ਪੂਜਾ ਦੀਆਂ ਮੌਲੀਆਂ l

ਗ਼ਮਾਂ ਦੀਆਂ ਪੰਡਾਂ, ਹੋ ਜਾਣਗੀਆਂ ਹੌਲੀਆਂ l

ਜਦੋਂ ਓਹਦੀ ਮੇਹਰ ਵਾਲਾ, ਟਿੱਕਾ ਮੱਥੇ ਲੱਗਦਾ l

ਸੱਧਰਾਂ ਦਾ ਦੀਵਾ ਵੀ, ਤੂਫ਼ਾਨਾਂ ਵਿੱਚ ਜੱਗਦਾ l

ਓਹਦੀ ਮੂਰਤੀ ਨੂੰ, ਮਨ 'ਚ ਵਸਾਈ ਜਾ,

ਚੰਗੇ ਦਿਨ ਆਉਣਗੇ ਜ਼ਰੂਰ,,,

ਸ਼ੇਰਾਂਵਾਲੀ ਮਾਂ ਦੀ,,,,,,,,,,,,,,,,,,,,,,F

ਸਿਰਾਂ ਉੱਤੇ ਬੰਨ੍ਹ, ਓਹਦੀ ਭਗਤੀ ਦਾ ਪੱਟਕਾ l

ਆਫ਼ਤਾਂ ਦਾ ਜਿੰਦਗੀ 'ਚ, ਰਹੇਗਾ ਨਾ ਖੱਟਕਾ l

ਓਹਨੂੰ ਯਾਦ ਰੱਖੋਗੇ ਤਾਂ, ਉਹ ਵੀ ਨਹੀਂਓ ਭੁੱਲੇਗੀ l

*ਮੁੱਦਤਾਂ ਤੋਂ ਬੰਦ, ਤੇਰੀ ਤਕਦੀਰ ਖੁੱਲ੍ਹੇਗੀ l

ਸਦਾ ਓਹਦੇ, ਨਿਰਦੋਸ਼ ਗੁਣ ਗਾਈ ਜਾ,

ਚੰਗੇ ਦਿਨ ਆਉਣਗੇ ਜ਼ਰੂਰ,,,

ਸ਼ੇਰਾਂਵਾਲੀ ਮਾਂ ਦੀ,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।