तूँ आप बजावें ढोलकी

पारंपरिक
माता दुर्गा भजन दुर्गा भजन durga
॥ पावन पाठ ॥

ਸੌਂਹ ਤੇਰੀ, ਮੇਰਾ ਜੀ ਕਰਦਾ,

ਤੇਰੇ ਚਰਨਾਂ, ਕੋਲ ਬਹਿ ਜਾਵਾਂ l

ਤੂੰ ਆਪ, ਵਜਾਵੇਂ ਢੋਲਕੀ,

ਮੈਂ ਤੇਰੀਆਂ, ਭੇਂਟਾ ਗਾਵਾਂ l

ਤੇਰੇ ਸਾਹਮਣੇ, ਗਾ ਤੇਰੀ ਮਹਿਮਾ,

ਮਨ ਚਾਹਿਆ, ਫ਼ਲ ਪਾਵਾਂ l

ਤੂੰ ਆਪ, ਵਜਾਵੇਂ ਢੋਲਕੀ,

ਮੈਂ ਤੇਰੀਆਂ, ਭੇਂਟਾ ਗਾਵਾਂ ll

ਜੈ ਜੈ ਮਾਂ, ਜੈ ਜੈ ਮਾਂ,

ਜੈ ਜੈ ਮਾਂ, ਜੈ ਜੈ ਮਾਂ ll

ਤੂੰ ਮਾਲਿਕ, ਸਾਰੀ ਸ੍ਰਿਸ਼ਟੀ ਦੀ l

ਜਦੋ ਹੱਥ ਮੇਰੇ, ਸਿਰ ਧਰ ਦਏਂਗੀ l

ਇਸ ਰਾਹ 'ਚ, ਰੁੱਲਦੇ ਕੰਕਰ ਨੂੰ l

"ਘੜੀਆਂ ਵਿੱਚ, ਹੀਰਾ ਕਰ ਦਏਂਗੀ" l

ਤੇਰੀ, ਮਸਤੀ ਦੇ ਵਿੱਚ ਮਾਈਏ ll,,

ਮੈਂ ਆਪਣਾ ਆਪ ਭੁੱਲ ਜਾਵਾਂ,,,

ਤੂੰ ਆਪ ਵਜਾਵੇਂ ਢੋਲਕੀ,,,,,,,,,,,,,,,,,,,,F

ਮੈਂ ਤੇਰੀ, ਕ੍ਰਿਪਾ ਦ੍ਰਿਸ਼ਟੀ ਨੂੰ l

ਝੁੱਕ ਝੁੱਕ ਕੇ, ਮੱਥਾ ਟੇਕਾਂਗਾ l

ਤੂੰ ਕਿੱਦਾਂ, ਜਗ ਨੂੰ ਤਾਰ ਰਹੀ l

"ਓਹ ਅੱਖੀਂ, ਨਜ਼ਾਰਾ ਵੇਖਾਂਗਾ" l

ਕਿਓਂ ਏਹ, ਦੁਨੀਆਂ ਕਹਿ ਰਹੀ ਕਿ ll,,

ਮਾਂਵਾਂ ਠੰਡੀਆਂ ਛਾਂਵਾਂ,,,

ਤੂੰ ਆਪ ਵਜਾਵੇਂ ਢੋਲਕੀ,,,,,,,,,,,,,,,,,,,,F

ਮੈਂ ਕਰਾਂ, ਗੁਜਾਰਿਸ਼ ਦਾਤੀ ਨੂੰ l

ਤੂੰ ਖ਼ਾਲੀ, ਸਵਾਲੀ ਮੋੜੀ ਨਾ l

ਕਦਮਾਂ ਤੇ, ਡਿੱਗੇ ਬੱਚਿਆਂ ਦਾ l

"ਭੁੱਲ ਕੇ ਵੀ, ਦਿਲ ਮਾਂ ਤੋੜੀ ਨਾ" l

ਸਦਾ ਹੀ, ਆਪਣੇ ਭਗਤਾ ਤੋਂ ll,,

ਤੂੰ ਰੱਖੀ ਦੂਰ ਬਲਾਵਾਂ,,,

ਤੂੰ ਆਪ ਵਜਾਵੇਂ ਢੋਲਕੀ,,,,,,,,,,,,,,,,,,,,F

ਮੈਂ ਤੇਰਾ ਹਾਂ, ਤੂੰ ਮੇਰੀ ਏ l

ਮੇਰਾ ਹਰ, ਸਾਹ ਏਹ ਕਹਿੰਦਾ ਏ l

ਮੈਨੂੰ ਹਰ ਪਾਸੇ, ਨਿਰਦੋਸ਼ ਨੀ ਮਾਂ l

"ਤੇਰਾ ਮੁੱਖੜਾ, ਦਿੱਸਦਾ ਰਹਿੰਦਾ ਏ" l

ਅੰਗ ਸੰਗ ਮੇਰੇ, ਰਹੀ ਸਦਾ ll,,

ਮਾਂ ਮੈਂ ਤੈਥੋਂ ਚਾਹਵਾਂ,,,

ਤੂੰ ਆਪ ਵਜਾਵੇਂ ਢੋਲਕੀ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।