सोने दे गड़वे च गंगा जल भर के

पारंपरिक
माता दुर्गा भजन दुर्गा भजन durga
॥ पावन पाठ ॥

ਸੋਨੇ ਦੇ ਗੜਵੇ 'ਚ, ਗੰਗਾਜਲ ਭਰਕੇ ll

ਤੈਨੂੰ ਇਸ਼ਨਾਨ, ਕਰਾਉਣ ਆਈ ਆਂ,

ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,

ਤੈਥੋਂ ਪਾਉਣ ਆਈ ਆਂ,

ਮਾਂ ਮੈਂ ਮਿੱਠੀਆਂ ਮੁਰਾਦਾਂ, ਤੈਥੋਂ ਪਾਉਣ ਆਈ ਆਂ l

( ਪਾਉਣ ਆਈ ਆਂ, ਮੈਂ ਪਾਉਣ ਆਈ ਆਂ,

ਮਾਂ ਮੈਂ ਮਿੱਠੀਆਂ ਮੁਰਾਦਾਂ, ਤੈਥੋਂ ਪਾਉਣ ਆਈ ਆਂ xll )

ਗੋਟੇ ਕਿਨਾਰੀ ਵਾਲਾ, ਲਾਲ ਸੂਹਾ ਚੋਲਾ l

ਨਾਲੇ ਸੱਤ ਚੁੰਨੀਆਂ, ਚੜ੍ਹਾਉਣ ਆਈ ਆਂ,

ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,

ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਚਾਂਦੀ ਦੀ ਕੌਲੀ ਵਿੱਚ, ਘੋਲ੍ਹ ਕੇ ਮੈਂ ਕੇਸਰ l

ਅੱਜ ਤੈਨੂੰ ਤਿਲਕ, ਲਗਾਉਣ ਆਈ ਆ,

ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,

ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਸੱਤ ਰੰਗੇ ਫ਼ੁੱਲ ਜੋ ਮੈਂ, ਗੁੰਦ ਕੇ ਲਿਆਈ l

ਓਹੋ ਤੈਨੂੰ ਹਾਰ, ਪਹਿਨਾਉਣ ਆਇਆ ਆਂ,

ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,

ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਹਰੀਆਂ ਮੈਂ ਜਿਨ੍ਹਾਂ ਦੀਆਂ, ਪੱਤੀਆਂ ਏਹ ਘੋਟੀਆਂ l

ਮਹਿੰਦੀ ਤੇਰੇ ਹੱਥਾਂ ਉੱਤੇ, ਲਾਉਣ ਆਈ ਆਂ,

ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,

ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਸ਼ਰਧਾ ਦੇ ਨਾਲ, ਵਣਜਾਰੇ ਤੋਂ ਜੋ ਲਈਆਂ l

ਬਾਂਹਵੀਂ ਓਹੋ ਚੂੜ੍ਹੀਆਂ ਪਵਾਉਣ ਆਈ ਆਂ,

ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,

ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਕਪਿਲਾ ਮੈਂ ਗਊ ਦਾ, ਘਿਓ ਲੈ ਕੇ ਦਾਤੀਏ l

ਜੋਤਾਂ ਚ ਤੇਰੀਆਂ, ਜਗਾਉਣ ਆਈ ਆਂ,

ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,

ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਤਿੰਨਾਂ ਲੋਕਾਂ 'ਚ ਮਾਂ, ਤੈਥੋਂ ਵੱਡਾ ਕੋਈ ਨਾ l

ਸਿਰ ਤੇਰੇ ਚਰਣੀ, ਝੁਕਾਉਣ ਆਈ ਆਂ,

ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,

ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।