आओ बाबा जी

पारंपरिक
अन्य भजन बाबा बालक नाथ भजन bhajan
॥ पावन पाठ ॥

( ਜੇ ਤੂੰ ਨਾ ਕਰੇਂ ਤੇ ਕਰੇ ਕੇਹੜਾ,

ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ l

ਲੋਕੀ ਵੇਖਦੇ ਐਬ ਗ਼ੁਨਾਹ ਮੇਰੇ,

ਤੇ ਮੈਂ ਵੇਖਾਂ ਰਹਿਮਤਾਂ ਤੇਰੀਆਂ ਨੂੰ,

ਬਾਬਾ,,, ਵੇਖਾਂ ਰਹਿਮਤਾਂ ਤੇਰੀਆਂ ਨੂੰ )

ਆਓ ਬਾਬਾ/ਨਾਥ ਜੀ, ਤੁਹਾਡਾ ਆਸਣ ਸਜਾਇਆ ਏ ll

ਓ ਜੋਤ ਜਗਾ ਕੇ ਤੁਹਾਨੂੰ, ਘਰ 'ਚ ਬੁਲਾਇਆ ਏ,

'ਰੋਟ ਬਣਾ ਕੇ ਤੁਹਾਨੂੰ, ਘਰ 'ਚ ਬੁਲਾਇਆ ਏ,,,

ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਚੰਦਨ ਦੀ ਚੌਕੀ ਉੱਤੇ, ਆਸਣ ਵਿਛਾ ਕੇ ਮੈਂ l

ਤੇਰੀ ਸੋਹਣੀ ਮੂਰਤੀ ਨੂੰ, ਫੁੱਲਾਂ ਨਾਲ ਸਜਾ ਕੇ ਮੈਂ ll

ਓ 'ਜੋਤ ਨੂਰਾਨੀ ਵਿੱਚ ਮੈਂ, ਧਿਆਨ ਲਗਾਇਆ ਏ ll,,

ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਗੋਟੇ ਤੇ ਕਿਨਾਰੀ ਵਾਲਾ, ਝੰਡਾ ਇੱਕ ਬਣਾਇਆ ਮੈਂ l

ਰੋਟ ਮਣੀ ਪ੍ਰਸ਼ਾਦ ਲੈ ਕੇ, ਦਰ ਤੇਰੇ ਆਇਆ ਮੈਂ ll

ਓ 'ਮੇਵੇ ਤੇ ਫ਼ਲਾਂ ਦਾ ਮੈਂ, ਭੋਗ ਲਗਾਇਆ ਏ ll,,

ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਸੀਸ ਤੇ ਜਟਾਵਾਂ ਸਿੰਗੀ, ਗੱਲ ਵਿੱਚ ਪਾਈ ਏ l

ਸੋਹਣੀ ਜਿਹੀ ਕਾਇਆ ਉੱਤੇ, ਭਸਮ ਰਮਾਈ ਏ ll

ਓ 'ਝਾਂਜਰਾਂ ਪੈਰਾਂ 'ਚ ਪਾ ਕੇ, ਮੋਰ ਵੀ ਸਜਾਇਆ ਏ ll,,

ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਨਾਮ ਤੇਰੇ ਦੀ ਬਾਬਾ, ਜੋਤ ਜਗਾ ਕੇ ਮੈਂ l

ਸ਼ਰਧਾ ਦੇ ਨਾਲ ਤੇਰੀ, ਆਰਤੀ ਵੀ ਗਾਵਾਂ ਮੈਂ ll

ਓ 'ਮੋਰ ਚੜ੍ਹ ਆਜਾ ਐਨੀ, ਦੇਰ ਕਿਓਂ ਲਗਾਈ ਏ ll,,

ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਮਾਤਾ ਰਤਨੋ ਦਾ ਜਿਵੇਂ, ਕਰਜ਼ ਚੁਕਾਇਆ ਤੈਂ l

ਸੰਗਤਾਂ ਆਵਾਜ਼ ਮਾਰੀ, ਮੋਰ ਚੜ੍ਹ ਆਇਆ ਸੈਂ ll

ਓ 'ਭਗਤ ਵੀ ਹੈ ਲਾਲ ਤੇਰਾ, ਓਹਨੂੰ ਕਿਓਂ ਭੁਲਾਇਆ ਏ ll,,

ਆਓ ਬਾਬਾ/ਨਾਥ ਜੀ, ਤੁਹਾਡਾ ਆਸਣ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।