जोगिया दर तेरे ते

पारंपरिक
अन्य भजन बाबा बालक नाथ भजन bhajan
॥ पावन पाठ ॥

ਜੈ,,, ਜੋਗੀ ਦੀ ਜੈ ਜੈ xll -ll

ਬਾਬਾ ਜੀ ਤੇਰੇ, ਕੌਤਕ ਅਜ਼ਬ ਨਿਰਾਲੇ l

ਕਿੰਨੇ ਆਏ ਪਰਖਾਂ ਵਾਲੇ ll,,

ਕਿ ਜਿੰਨੇ, ਆਏ ਪਰਖਾਂ ਵਾਲੇ,

ਸਭ ਦੀਆਂ, ਆਕੜਾਂ ਢਹਿਣਗੀਆਂ,,,

ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll

ਗੋਰਖ, ਨਾਥ ਨੇ, ਅੱਡੀ ਚੋਟੀ ਦਾ ਸੀ, ਜ਼ੋਰ ਲਗਾ ਦਿੱਤਾ l

ਗੁਰੂ, ਦਿੱਤਾਤ੍ਰੇ ਬਿਨ, ਗੁਰੂ ਦਾ ਦਰਜ਼ਾ, ਓਹਨਾਂ ਨੇ ਨਾ ਦਿੱਤਾ ll

ਜਾ ਗੋਰਖਾ, ਸਾਥੋਂ ਨਾ ਤੇਰੀਆਂ, ਮੁੰਦਰਾਂ ਪੈਣਗੀਆਂ ll,

ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll

ਲੱਸੀ, ਰੋਟੀਆਂ ਵਾਲੇ, ਦੇ ਓਹ ਕਿੱਸੇ, ਦੁਨੀਆਂ ਜਾਣਦੀ ਏ l

ਗਰੂਣਾ, ਝਾੜੀ ਅੱਜ ਵੀ, ਪਈ ਵੇਖ ਲਓ, ਜਵਾਨੀਆਂ ਮਾਣਦੀ ਏ ll

ਫਸਲਾਂ, ਦੂਣ ਸਵਾਈਆਂ, ਤੇਰੇ ਕਿੱਸੇ ਕਹਿਣਗੀਆਂ ll,

ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll

ਸੱਚੀ, ਸ਼ਰਧਾ ਹੋਵੇ, ਦਿਲ ਵਿੱਚ, ਦਰ ਤੋਂ ਖ਼ਾਲੀ ਜਾਵੇ ਕੇਹੜਾ l

ਪ੍ਰਦੀਪ, ਕਰਨ ਨੂੰ, ਹਰ ਪਲ ਰਹਿੰਦਾ, ਖਿੱਚਦਾ ਤੇਰਾ ਵੇਹੜਾ ll

ਤੇਰੀਆਂ, ਚਾੜ੍ਹੀਆਂ ਗੁੱਡੀਆਂ, ਜੱਗ ਤੋਂ ਕਿੱਥੇ ਲਹਿਣਗੀਆਂ ll,

ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।