तेरी चौखट दे नाल माईये

पारंपरिक
माता दुर्गा भजन दुर्गा भजन durga
॥ पावन पाठ ॥

( ਏਹ ਮਾਂ ਦੇ ਪਿਆਰ ਦੀ, ਚੌਖਟ ਏ,

ਏਥੇ ਪਿਆਰ ਪੁੱਤਰਾਂ ਦੇ, ਤੋਲ਼ੇ ਨਹੀਂ ਜਾਂਦੇ l

ਏਹ ਤਾ ਹਰ ਗ਼ੁਨਾਹ ਤੇ, ਪਾਉਂਦੀ ਏ ਪਰਦਾ,

ਏਥੇ ਐਬ ਕਿਸੇ ਦੇ, ਫ਼ੋਲੇ ਨਹੀਂ ਜਾਂਦੇ ll )

ਜੋ ਬੰਦ ਪਏ ਸੀ, ਤਕਦੀਰਾਂ ਦੇ, ਤਾਲੇ ਖੋਲ੍ਹ ਲਏ ll

ਤੇਰੀ ਚੌਖਟ ਦੇ ਨਾਲ ਮਾਈਏ, ਅਸੀਂ ਮੱਥੇ ਜੋੜ ਲਏ ll

ਜੋ ਬੰਦ ਪਏ ਸੀ ਤਕਦੀਰਾਂ ਦੇ,,,,,,,,,,,,,,,,,,,,

ਏਹ ਸਾਰਾ ਜੱਗ ਕਹਿੰਦਾ ਏ, ਤੇਰੇ ਦੀਵਾਨੇ ਹੋ ਗਏ ਹਾਂ l

ਤੇਰੀ ਜੋਤ ਜਗਾਈ ਜਦ ਤੋਂ ਮਾਂ, ਪਰਵਾਨੇ ਹੋ ਗਏ ਹਾਂ ll

ਤੇਰੇ ਨਾਮ ਦੇ ਜੈਕਾਰੇ ਮਾਂ, ਹਰ ਸਾਹ ਵਿੱਚ ਬੋਲ ਲਏ ll,,

ਤੇਰੀ ਚੌਖਟ ਦੇ ਨਾਲ ਮਾਈਏ, ਅਸੀਂ ਮੱਥੇ ਜੋੜ ਲਏ ll

ਜੋ ਬੰਦ ਪਏ ਸੀ, ਤਕਦੀਰਾਂ ਦੇ,,,,,,,,,,,,,,,,,,,,

ਅਸੀਂ ਦਰ ਦਰ ਰੁੱਲਦੇ ਸੀ, ਤੂੰ ਗਲ਼ ਨਾਲ ਲਾਇਆ ਮਾਂ l

ਜੇਹਨੂੰ ਸਾਰਾ ਜੱਗ ਠੁਕਰਾਉਂਦਾ ਸੀ, ਓਹਨੂੰ ਤੂੰ ਅਪਣਾਇਆ ਮਾਂ ll

ਤੂੰ ਹੰਝੂ ਵੀ ਸਾਡੇ ਮਾਈਏ, ਮੋਤੀ ਦੇ ਮੋਲ ਲਏ ll,,

ਤੇਰੀ ਚੌਖਟ ਦੇ ਨਾਲ ਮਾਈਏ, ਅਸੀਂ ਮੱਥੇ ਜੋੜ ਲਏ ll

ਜੋ ਬੰਦ ਪਏ ਸੀ, ਤਕਦੀਰਾਂ ਦੇ,,,,,,,,,,,,,,,,,,,,

ਤੇਰੇ ਮੰਦਿਰ ਦੀਆਂ ਗਲ਼ੀਆਂ, ਬੰਸੀ ਦਾ ਟਿਕਾਣਾ ਏ l

ਤੇਰੀ ਚੌਖਟ ਨਹੀਂ ਛੱਡਣੀ, ਭਾਵੇਂ ਏਹ ਜੱਗ ਛੱਡ ਜਾਣਾ ਏ ll

ਸਾਹਵਾਂ ਦੀ ਪੂੰਜੀ ਨਾਮ ਦੇ, ਮੋਤੀ ਅਨਮੋਲ ਲਏ ll,,

ਤੇਰੀ ਚੌਖਟ ਦੇ ਨਾਲ ਮਾਈਏ, ਅਸੀਂ ਮੱਥੇ ਜੋੜ ਲਏ ll

ਜੋ ਬੰਦ ਪਏ ਸੀ, ਤਕਦੀਰਾਂ ਦੇ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।