दिल दे तार

मास्टर सलीम
माता दुर्गा भजन दुर्गा भजन durga
॥ पावन पाठ ॥

ਦਿਲ ਦੇ ਤਾਰ, ਕਹਿੰਦੇ ਵਾਰ ਵਾਰ ਮਾਂ,

ਚਰਨਾਂ 'ਚ ਤੇਰੇ ਰਵ੍ਹਾਂ,

ਕਰ ਖ਼ਿਆਲ ਲਾ, ਚਰਣਾ ਨਾਲ ਮਾਂ,

ਬਸ ਤੈਨੂੰ ਐਨਾਂ ਕਵ੍ਹਾਂ,,,

ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਮਾਂਏਂ ਮੇਰੀ, ਖੈਰਾਂ ਹੋਣ ਤੇਰੀਆਂ,

ਪਾਰ ਤੂੰ, ਲਾ ਦੇ ਬੰਨ੍ਹੇ ਬੇੜੀਆਂ ll

ਕਿਰਪਾ ਤੂੰ, ਕਰ ਦੇ ਮਈਆ,

ਝੋਲੀ ਤੂੰ, ਭਰ ਦੇ ਮਈਆ,

ਦੁਨੀਆਂ ਦੇ ਤਾਹਨੇ ਸਵ੍ਹਾਂ,,,

ਸ਼ੇਰਾਂ ਵਾਲੀ ਮਾਂ, ਮੇਹਰਾਂ ਵਾਲੀ ਹਰ,

ਸਾਹ ਨਾਲ, ਨਾਮ ਲਵ੍ਹਾਂ,

ਕਰ ਖ਼ਿਆਲ ਲਾ, ਚਰਣਾ ਨਾਲ ਮਾਂ,

ਬਸ ਤੈਨੂੰ ਐਨਾਂ ਕਵ੍ਹਾਂ,,,

ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਤੇਰੇ ਦਰੋਂ, ਖ਼ਾਲੀ ਕੋਈ ਨਹੀਂ ਜਾਂਵਦਾ,

ਮੰਗੀਆਂ ਮੁਰਾਦਾਂ, ਤੈਥੋਂ ਪਾਂਵਦਾ ll

ਮੈਨੂੰ ਵੀ, ਦਾਦ ਦੇ ਮਈਆ,

ਜਿੰਦਗੀ, ਸਵਾਦ ਦੇ ਮਈਆ,

ਸ਼ੁਕਰਾਨਾ ਹਰ ਪਲ ਕਵ੍ਹਾਂ,,,

ਸੁਣਿਆ ਮਾਂਵਾਂ ਕਹਿੰਦੇ, ਠੰਡੀਆਂ ਛਾਂਵਾਂ ਮੈਂ,

ਇਸ ਛਾਂ 'ਚ, ਬੈਠਾ ਰਵ੍ਹਾਂ,

ਕਰ ਖ਼ਿਆਲ ਲਾ, ਚਰਣਾ ਨਾਲ ਮਾਂ,

ਬਸ ਤੈਨੂੰ ਐਨਾਂ ਕਵ੍ਹਾਂ,,,

ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਪੂਰਨ ਦੀ, ਏਹੋ ਫ਼ਰਿਆਦ ਮਾਂ,

ਬੱਚੜੇ ਨੂੰ, ਰੱਖੀ ਸਦਾ ਯਾਦ ਮਾਂ ll

ਗੁਣ ਤੇਰੇ ਗਾਉਂਦੇ ਰਹਿਣਾ, ਨਾਮ ਧਿਆਉਂਦੇ ਰਹਿਣਾ,

ਜੈ ਜੈ ਜੈ ਮਾਂ ਕਵ੍ਹਾਂ,,,

ਕਰ ਦੇ ਮੇਹਰ ਹੁਣ, ਲਾ ਨਾ ਦੇਰ ਮਾਂ,

ਹਰ ਪਲ ਮੈਂ, ਸੁਰ ਤੇ ਰਵ੍ਹਾਂ,

ਕਰ ਖ਼ਿਆਲ ਲਾ, ਚਰਣਾ ਨਾਲ ਮਾਂ,

ਬਸ ਤੈਨੂੰ ਐਨਾਂ ਕਵ੍ਹਾਂ,,,

ਦਿਲ ਦੇ ਤਾਰ, ਕਹਿੰਦੇ ਵਾਰ ਵਾਰ xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।