भगतां दीआं तारे बेड़िआं

पारंपरिक
अन्य भजन बाबा बालक नाथ भजन bhajan
॥ पावन पाठ ॥

ਧੁਨ- ਨਾਲੇ ਬਾਹਰੇ ਭਿੱਜ ਗਏ ਚਰਖ਼ੇ

ਸਿੱਧ ਜੋਗੀ, ਪੌਣਾਹਾਰੀ ਹੈ ਆਇਆ,,,

ਓਹ ਆਇਆ, ਮੋਰ ਤੇ ਚੜ੍ਹਕੇ,,,

ਤਾਰੇ, ਸਭ ਨੂੰ ਬਾਂਹੋਂ ਫੜ੍ਹ ਕੇ,,,,,

ਤਾਰੇ, ਸਭ ਨੂੰ ਬਾਂਹੋਂ ਫੜ੍ਹ ਕੇ,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਮੋਰ ਤੇ ਚੜ੍ਹਕੇ,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਰਹਿਮਤਾਂ ਕਰਕੇ,

( ਭਗਤਾਂ ਦੀਆਂ ਤਾਰੇ ਬੇੜੀਆਂ )

ਮਾਂ ਰਤਨੋ ਦੇ, ਘਰ ਹੈ ਆਇਆ l

ਬਾਰਾਂ ਘੜੀਆਂ ਦਾ, ਕਰਜ਼ ਚੁਕਾਇਆ ll

ਸ਼ਿਵਾ ਦਾ, ਓਹਨੇ ਨਾਮ ਧਿਆਇਆ,

ਹੇਠ, ਗਰੂਨੇ ਬਹਿ ਕੇ,,,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਮੋਰ ਤੇ,,,,,,,,,,,,F

ਜਦ ਭਗਤਾਂ ਨੇ, ਚੌਂਕੀ ਲਾਈ l

ਬਾਬੇ ਨੂੰ, ਆਵਾਜ਼ ਲਗਾਈ ll

ਮੇਰਾ ਜੋਗੀ, ਕਰਕੇ ਜਾਊ,

ਸਭ ਤੇ, ਮੇਹਰਾਂ ਕਰਕੇ,,,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਮੋਰ ਤੇ,,,,,,,,,,,,F

ਜਦ ਭਗਤਾਂ ਨੇ, ਫ਼ੇਰੀ ਮਾਲਾ l

ਆ ਗਿਆ ਜੋਗੀ, ਚਿਮਟੇ/ਪਊਆਂ ਵਾਲਾ ll

ਦੋ ਜਹਾਨ ਦਾ, ਬਾਲੀ ਭਗਤੋ,

ਆ ਗਿਆ, ਪਹਿਰ ਦੇ ਤੜ੍ਹਕੇ,,,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਮੋਰ ਤੇ,,,,,,,,,,,,F

ਬਾਬਾ, ਝੋਲੀਆਂ ਵਾਲਾ ਆਇਆ l

ਸਭ ਭਗਤਾਂ ਤੇ, ਕਰਮ ਕਮਾਇਆ ll

ਭਰਥਰੀ ਨਾਥ ਵੀ, ਨਾਲ ਹੈ ਆਇਆ,

ਮੰਗ ਲਓ, ਝੋਲੀਆਂ ਅੱਡ ਕੇ,,,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਮੋਰ ਤੇ,,,,,,,,,,,,F

ਸਿੱਧ ਜੋਗੀ ਮੇਰੇ, ਆ ਗਏ ਭਗਤੋ l

ਸਭ ਦੀਆਂ ਝੋਲੀਆਂ, ਭਰ ਗਏ ਭਗਤੋ ll

ਸਿੱਧ ਜੋਗੀ ਦੀ, ਗ਼ੁਫ਼ਾ ਦੇ ਉੱਤੇ,

ਗਾਈਏ, ਭੇਟਾਂ ਨੱਚ-ਟੱਪ ਕੇ,,,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਮੋਰ ਤੇ,,,,,,,,,,,,F

ਸਿੱਧ ਜੋਗੀ ਨਾਲ, ਪ੍ਰੀਤਾਂ ਪਾ ਲਓ l

ਓਹਦੇ ਨਾਮ ਦੀ, ਜੋਤ ਜਗਾ ਲਓ ll

ਤਰ ਜਾਓਗੇ, ਮਨ ਚਿੱਤ ਲਾ ਕੇ,

ਨਾਮ, ਜੋਗੀ ਦਾ ਧਿਆ ਕੇ,,,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਮੋਰ ਤੇ,,,,,,,,,,,,F

ਕਲਯੁੱਗ ਦਾ, ਜੋਗੀ ਅਵਤਾਰੀ l

ਸਭ ਦੇ ਜਾਂਦਾ, ਕਾਜ਼ ਸੰਵਾਰੀ ll

ਸੁੱਤੇ ਭਾਗ, ਜਗਾਉਂਦਾ ਜੋਗੀ,

ਦਰ ਤੇ, ਆਵੇ ਜੋ ਚੱਲ ਕੇ,,,

( ਭਗਤਾਂ ਦੀਆਂ ਤਾਰੇ ਬੇੜੀਆਂ )

ਆ ਗਿਆ, ਮੋਰ ਤੇ,,,,,,,,,,,,F

ਲਿਖ਼ਾਰੀ/ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।