तेरे मंदिर मैनु लै आया

पारंपरिक
माता दुर्गा भजन दुर्गा भजन durga
॥ पावन पाठ ॥

( ਤੂੰ ਮਲਿਕ ਏ, ਤਿੰਨ ਲੋਕ ਦੀ,

ਤੇਰੀ ਮੁੱਠੀ ਵਿੱਚ ਸੰਸਾਰ l

ਓੰਨੇ ਤਾਰੇ, ਨਹੀਂਓਂ ਗਗਨ ਤੇ,

ਜਿੰਨੇ ਜੱਗ ਤੇ, ਤੇਰੇ ਉਪਕਾਰ l

ਤੇਰੇ ਹੁੰਦਿਆਂ, ਫਿਰ ਕਿਓਂ ਫੱਸ ਗਿਆ,,, ਮਾਂ,

ਏਹ ਬੇੜਾ ਮੇਰਾ ਮੰਝਧਾਰ l

ਏਹੋ ਪੁੱਛਣ ਨੂੰ, ਮਹਾਂ ਰਾਣੀਏ,

ਮੈਂ ਆਇਆ, ਤੇਰੇ ਦਰਬਾਰ,,,, ਮਾਂ ll,

ਮੈਂ ਆਇਆ, ਤੇਰੇ ਦਰਬਾਰ,,,,l )

ਜਿਸ ਵੇਲੇ, ਦਮ ਹੀ ਨਿਕਲ ਗਿਆ l

ਮੇਰੀ ਕੀਤੀ, ਹਰ ਤਦਵੀਰ ਦਾ l

ਤੇਰੇ ਮੰਦਿਰ ਮੈਨੂੰ ਲੈ ਆਇਆ,

ਮਾਂ ਰਸਤਾ ਮੇਰੀ ਤਕਦੀਰ ਦਾ ll

ਜਦੋ ਹੱਥ ਕਿਸੇ ਨੇ, ਨਾ ਫੜ੍ਹਿਆ l

ਇਸ ਦਰ ਦਰ, ਰੁਲ਼ਦੇ ਫ਼ਕੀਰ ਦਾ l

ਤੇਰੇ ਮੰਦਿਰ ਮੈਨੂੰ ਲੈ ਆਇਆ,

ਮਾਂ ਰਸਤਾ ਮੇਰੀ ਤਕਦੀਰ ਦਾ ll

ਮੈਂ ਵਕਤ ਦੀ, ਚੱਕੀ ਵਿੱਚ ਪਿੱਸ ਕੇ l

ਜਦੋ ਪਰਖਿਆ, ਹਰ ਇੱਕ ਰਿਸ਼ਤਾ ਮਾਂ l

^ਉਹ ਬਣਕੇ ਦਰਿੰਦਾ, ਪੇਸ਼ ਆਇਆ,

"ਜਿਹਨੂੰ ਸਮਝਿਆ ਸੀ ਮੈਂ, ਫਰਿਸ਼ਤਾ ਮਾਂ" l

ਦਰਦ ਸਹਿਣਾ, ਮੁਸ਼ਕਿਲ ਜਦੋਂ ਹੋਇਆ l

ਦੁੱਖਾਂ ਦੇ, ਚੁੱਭਦੇ ਤੀਰ ਦਾ l

ਤੇਰੇ ਮੰਦਿਰ ਮੈਨੂੰ ਲੈ ਆਇਆ,

ਮਾਂ ਰਸਤਾ ਮੇਰੀ ਤਕਦੀਰ ਦਾ ll

ਏਹ ਦੁਨੀਆਂ ਏ, ਮੰਡੀ ਗਰਜ਼ਾਂ ਦੀ l

ਬੇਗਰਜ਼, ਕਿਸੇ ਦਾ ਪਿਆਰ ਨਹੀਂ l

^ਏਥੇ ਨਿਕਲ ਹੈ ਜਾਂਦਾ, ਜਦੋਂ ਮਤਲਬ,

"ਕੋਈ ਮੀਤ ਨਹੀਂ, ਕੋਈ ਯਾਰ ਨਹੀਂ" l

ਜਦੋ ਅਸਰ ਕਿਸੇ ਤੇ, ਨਾ ਹੋਇਆ l

ਅੱਖੀਆਂ 'ਚੋਂ, ਵੱਗਦੇ ਨੀਰ ਦਾ l

ਤੇਰੇ ਮੰਦਿਰ ਮੈਨੂੰ ਲੈ ਆਇਆ,

ਮਾਂ ਰਸਤਾ ਮੇਰੀ ਤਕਦੀਰ ਦਾ ll

ਮਾਂ ਖੰਭ ਜਿਹਨਾਂ ਦੇ, ਟੁੱਟ ਗਏ l

ਕਿਵੇਂ ਪੰਛੀ, ਲਾਉਣ ਉਡਾਰੀਆਂ* l

^ਨਿਰਦੋਸ਼ ਮਾਂ ਮੂੰਹ, ਓਹ ਵੀ ਫ਼ੇਰ ਗਏ,

"ਮੈਂ ਜਿਹਨਾਂ ਨੂੰ, ਵਾਜ਼ਾਂ ਮਾਰੀਆਂ" l

ਜਦੋਂ ਹਰ ਇੱਕ ਰੰਗ ਮੈਂ, ਵੇਖ ਲਿਆ l

ਇਸ ਦੁਨੀਆਂ ਦੀ, ਤਸਵੀਰ ਦਾ l

ਤੇਰੇ ਮੰਦਿਰ ਮੈਨੂੰ ਲੈ ਆਇਆ,

ਮਾਂ ਰਸਤਾ ਮੇਰੀ ਤਕਦੀਰ ਦਾ ll

ਏਹ ਰਸਤਾ ਮੇਰੀ ਤਕਦੀਰ ਦਾ llll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।