मैं हाँ तेरा बेटा

पारंपरिक
माता दुर्गा भजन दुर्गा भजन durga
॥ पावन पाठ ॥

ਹੋ ਕੇ ਦਿਆਲ, ਮੇਰੀ ਫੜ੍ਹ ਲੈ ਤੂੰ ਬਾਂਹ ll,

ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ ll

ਤੇਰੀ ਗੋਦੀ ਬਾਝੋਂ ਮੇਰੀ, ਕਿਤੇ ਨਹੀਂਓਂ ਥਾਂ ll,

ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ,,,

ਹੋ ਕੇ ਦਿਆਲ ਮੇਰੀ,,,,,,,,,,,,,,,,,,,,

ਮਾਵਾਂ ਬਿੰਨਾਂ ਬੱਚੇ ਜਾਂਦੇ, ਕੱਖਾਂ ਵਾਂਗੂ ਰੁਲ੍ਹ ਮਾਂ l

ਮਾਂ ਦਏ ਦਿਲਾਸਾ ਤਾਂ, "ਦੁੱਖ ਜਾਂਦੇ ਭੁੱਲ ਮਾਂ" l

ਜਦੋਂ ਮੇਹਰਾਂ ਤੇਰੀਆਂ ਦੀ, ਹਵਾ ਮਾਂਏਂ ਵੱਗੇਗੀ,

ਕੰਡਿਆਂ ਦੀ ਸੇਜ਼ ਵੀ ਮਾਂ, "ਫੁੱਲਾਂ ਵਾਂਗੂ ਲੱਗੇਗੀ" l

ਕਸ਼ਟ ਮੇਰੇ ਹਰੂ, ਤੇਰੀ ਮਮਤਾ ਦੀ ਛਾਂ ll,

ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ,,,

ਹੋ ਕੇ ਦਿਆਲ ਮੇਰੀ,,,,,,,,,,,,,,,,,,,,

ਜਦੋਂ ਮਹਾਂਰਾਣੀਏ ਤੂੰ, ਮੇਹਰਵਾਨ ਹੋਵੇਂਗੀ l

ਲਾਲ ਸੂਹੀ ਚੁੰਨੀ ਨਾਲ, "ਲਾਲ ਲੂਲੂ ਧੋਏਂਗੀ" ll

ਰਹਿਮ ਦਿਲ ਹੋ ਕੇ ਜਦੋਂ, ਏਧਰ ਲਏਂਗੀ ਵੇਖ ਮਾਂ,

ਕਹਿਰ ਦੀਆਂ ਭੱਠੀਆਂ ਦਾ, "ਠਰ੍ਹ ਜਾਣਾ ਸੇਕ ਮਾਂ" l

ਤਾਂਹੀਓਂ ਅੱਠੇ ਪਹਿਰ, ਤੇਰਾ ਜਪਦਾ ਹਾਂ ਨਾਂਅ ll,

ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ,,,

ਹੋ ਕੇ ਦਿਆਲ ਮੇਰੀ,,,,,,,,,,,,,,,,,,,,

ਲਾਉਣ ਦੇ ਏਹ ਮੱਥਾ ਮੈਨੂੰ, ਚਰਨਾਂ ਦੇ ਨਾਲ ਮਾਂ l

ਭੁੱਲ ਜਾਂ ਗਾ ਹੋਰ ਮੈਂ, "ਸਾਰੇ ਹੀ ਸਵਾਲ ਮਾਂ" l

ਜੇਹੜੇ ਤੇਰੀ ਤਾਰ ਨਾਲ, ਤਾਰ ਲੈਂਦੇ ਜੋੜ ਮਾਂ,

ਓਹਨੂੰ ਹੀਰੇ ਮੋਤੀਆਂ ਦੀ, "ਰਹਿੰਦੀ ਨਹੀਂਓਂ ਲੋੜ ਮਾਂ" l

ਤੈਥੋਂ ਨਿਰਦੋਸ਼ ਪਿਆਰ, ਮੰਗਦਾ ਰਵ੍ਹਾਂ ll,

ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ,,,

ਹੋ ਕੇ ਦਿਆਲ ਮੇਰੀ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।