साड्डी चौंकी लेखे ला माईए

पारंपरिक
माता दुर्गा भजन दुर्गा भजन durga
॥ पावन पाठ ॥

ਬੱਚਿਆਂ ਤੇ, ਕਰਮ ਕਮਾ ਮਾਈਏ ll,

ਸਾਡੀ, ਚੌਂਕੀ ਲੇਖੇ ਲਾ ਮਾਈਏ,,,

ਸਾਡੀ, ਚੌਂਕੀ ਲੇਖੇ ਲਾ ਮਾਈਏ l

ਬਾਂਹ ਫੜ੍ਹ ਕੇ, ਕੋਲ ਬਿਠਾ ਮਾਈਏ l

ਬਾਂਹ ਫੜ੍ਹ ਕੇ, ਕੋਲ ਬਿਠਾ ਮਾਈਏ,,,

"ਸਾਡੀ, ਚੌਂਕੀ ਲੇਖੇ ਲਾ ਮਾਈਏ" xll

ਅਸਾਂ ਆਸ ਮਾਂ ਛੱਡ ਕੇ, ਦੁਨੀਆਂ ਦੀ

"ਤੇਰੇ, ਦਰ ਦੀ ਗੁਲਾਮੀ ਕਰ ਲਈ ਏ" ll

ਤੇਰੀ ਮੇਹਰ ਦੇ ਰਤਨਾਂ, ਨਾਲ ਨੀ ਮਾਂ,

"ਇਸ, ਦਿਲ ਦੀ ਤਿਜ਼ੋਰੀ ਭਰ ਲਈ ਏ" ll

ਸਾਡੀ, ਕੁੱਲ ਦੀ ਵੇਲ ਵਧਾ ਮਾਈਏ l

ਸਾਡੀ, ਕੁੱਲ ਦੀ ਵੇਲ ਵਧਾ ਮਾਈਏ,,,

"ਸਾਡਾ, ਜਾਗਾ ਲੇਖੇ ਲਾ ਮਾਈਏ" xll

ਤੇਰੀ ਜਗਮਗ ਜੱਗਦੀ, ਜੋਤੀ ਨੂੰ

"ਅਸਾਂ, ਝੁੱਕ ਝੁੱਕ ਮੱਥਾ ਟੇਕ ਲਿਆ" l

ਤੇਰੇ ਨਾਮ ਦੀ ਗੰਗਾ, ਵਿੱਚ ਤਰ ਕੇ

"ਤੇਰਾ, ਅਦਭੁਤ ਜਲਵਾ ਦੇਖ ਲਿਆ" ll

ਸਾਡੇ, ਘਰ ਤੂੰ ਗਈਂ ਏ ਆ ਮਾਈਏ l

ਸਾਡੇ, ਘਰ ਤੂੰ ਗਈਂ ਏ ਆ ਮਾਈਏ,,,

"ਸਾਡੀ, ਚੌਂਕੀ ਲੇਖੇ ਲਾ ਮਾਈਏ" xll

ਬਿਨ ਮੰਗਿਆਂ, ਸਭ ਕੁਝ ਦੇਂਦੀ ਏ

"ਅਸਾਂ, ਮੂੰਹੋਂ ਨਾ ਕੁਝ ਵੀ ਕਹਿਣਾ ਏ" l

ਤੂੰ ਜੇਹੜੇ ਵੀ, ਰੰਗ ਵਿੱਚ ਰੱਖੇਗੀ

"ਮਾਂਏਂ, ਓਸੇ 'ਚ ਰਾਜ਼ੀ ਰਹਿਣਾ ਏ" ll

ਲਿਆ, ਪਿਆਰ ਤੇਰੇ ਨਾਲ ਪਾ ਮਾਈਏ l

ਲਿਆ, ਪਿਆਰ ਤੇਰੇ ਨਾਲ ਪਾ ਮਾਈਏ,,,

"ਸਾਡਾ, ਜਾਗਾ ਲੇਖੇ ਲਾ ਮਾਈਏ" xll

ਕਠਪੁਤਲੀ ਦੇ ਹੱਥ ਵਿੱਚ, ਕੁਝ ਵੀ ਨਹੀਂ

"ਸਭ, ਰੌਣਕਾਂ ਤੂੰਹੀਓਂ ਲਾਈਆਂ ਨੇ" l

ਕਰੇ ਰੋਮ ਰੋਮ ਤੇਰੇ, ਭਗਤਾਂ ਦਾ

"ਬੱਸ, ਤੇਰੀਆਂ ਹੀ ਵਡਿਆਈਆਂ ਨੇ" ll

ਸਾਨੂੰ, ਰੰਗ ਨਿਰਦੋਸ਼ ਚੜ੍ਹਾ ਮਾਈਏ l

ਸਾਨੂੰ, ਰੰਗ ਨਿਰਦੋਸ਼ ਚੜ੍ਹ ਮਾਈਏ,,,

"ਸਾਡੀ, ਚੌਂਕੀ ਲੇਖੇ ਲਾ ਮਾਈਏ" xll

ਬੱਚਿਆਂ ਤੇ, ਕਰਮ ਕਮਾ ਮਾਈਏ ll,

"ਸਾਡੀ, ਚੌਂਕੀ ਲੇਖੇ ਲਾ ਮਾਈਏ" xll

ਬਾਂਹ ਫੜ੍ਹ ਕੇ, ਕੋਲ ਬਿਠਾ ਮਾਈਏ ll,

"ਸਾਡੀ, ਚੌਂਕੀ ਲੇਖੇ ਲਾ ਮਾਈਏ" xll

"ਸਾਡਾ, ਜਾਗਾ ਲੇਖੇ ਲਾ ਮਾਈਏ" xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।