माता रानिये साणु तेरी

पारंपरिक
माता दुर्गा भजन दुर्गा भजन durga
॥ पावन पाठ ॥

ਮਾਤਾ ਰਾਣੀਏ, ਸਾਨੂੰ ਤੇਰੀ ਸਦਾ ਲੋੜ ਏ ll

ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ ll

ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਦਇਆਵਾਨ ਹੋ ਕੇ ਤੂੰ ਮਾਂ, ਜਿਹਨਾਂ ਨੂੰ ਏ ਤੱਕਦੀ l

ਕੱਖਾਂ ਦੀ ਔਕਾਤ ਝੱਟ, ਹੋ ਜਾਂਦੀ ਏ ਲੱਖ ਦੀ ll

ਤੂੰ ਜਦੋਂ ਚਾਹਵੇਂ, ਸੌ ਬਣਦਾ ਕਰੋੜ ਏ l

ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ,,,

ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਜਾਈਏ ਜੇ ਕੁਰਾਹੇ ਤੂੰਹੀਓਂ, ਰਾਹੇ ਸਾਨੂੰ ਪਾਉਂਦੀ ਏ l

ਬਣ ਕੇ ਮਲਾਹ ਬੇੜਾ, ਸਾਡਾ ਬੰਨ੍ਹੇ ਲਾਉਂਦੀ ਏ ll

ਟੁੱਟੀ ਡੋਰ ਆਸਾਂ ਦੀ ਨੂੰ, ਲੱਗ ਜਾਂਦਾ ਜੋੜ ਏ l

ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ,,,

ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਤੇਰੀਆਂ ਮਾਂ ਰਹਿਮਤਾਂ ਦਾ, ਮੀਂਹ ਏ ਜਦੋਂ ਵਰ੍ਹਦਾ l

ਦੁੱਖਾਂ ਦੀਆਂ ਭੱਠੀਆਂ ਨੂੰ, ਠੰਡਾ ਓਹ ਹੈ ਕਰਦਾ ll

ਜਿੰਦਗੀ 'ਚ ਖੁਸ਼ੀਆਂ ਦਾ, ਆਉਂਦਾ ਨਵਾਂ ਮੋੜ ਏ l

ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ,,,

ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਨਿਰਦੋਸ਼ ਦੁਖੀਆਂ ਨੇ, ਜਦੋਂ ਵਾਜ਼ਾਂ ਮਾਰੀਆਂ l

ਹਾਰ ਗਈਆਂ ਉਹਨਾਂ ਤੋਂ, ਮੁਸੀਬਤਾਂ ਏਹ ਸਾਰੀਆਂ ll

ਹਰ ਜਾਲ ਮੁਸ਼ਕਿਲਾਂ ਦਾ, ਤੂੰ ਮਾਂ ਦਿੱਤਾ ਤੋੜ ਏ l

ਤੈਨੂੰ ਪਤਾ, ਕੇਹੜੇ ਘਰ, ਕੇਹੜੀ ਛੈਅ ਦੀ ਥੋੜ ਏ,,,

ਮਾਤਾ ਰਾਣੀਏ, ਸਾਨੂੰ ਤੇਰੀ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।