आओ मात जी तवाडा मंदर सजाया ऐ- आशीष बँसी

पारंपरिक
माता दुर्गा भजन दुर्गा भजन durga
॥ पावन पाठ ॥

( ਜੇ ਤੂੰ ਨਾ ਕਰੇਂ ਤੇ ਕਰੇ ਕੇਹੜਾ,

ਮੇਰੀਆਂ ਸਭੇ ਜਰੂਰਤਾਂ ਪੂਰੀਆਂ ਨੂੰ l

ਮਾਂ,,, ਲੋਕੀ ਵੇਖਦੇ ਐਬ ਗ਼ੁਨਾਹ ਮੇਰੇ,

ਤੇ ਮੈਂ ਵੇਖਾਂ ਰਹਿਮਤਾਂ ਤੇਰੀਆਂ ਨੂੰ ll )

ਆਓ ਮਾਤ ਜੀ, ਤੁਹਾਡਾ ਮੰਦਿਰ ਸਜਾਇਆ ਏ ll

ਜੋਤ ਜਗਾ ਕੇ ਤੁਹਾਨੂੰ, ਘਰ 'ਚ ਬੁਲਾਇਆ ਏ ll,,

ਆਓ ਮਾਤ ਜੀ, ਤੁਹਾਡਾ,,,,,,,,,,,,,,,,,

ਚੰਦਨ ਦੀ ਚੌਕੀ ਉੱਤੇ, ਆਸਣ ਵਿਛਾ ਕੇ ਮਾਂ l

ਤੇਰੀ ਸੋਹਣੀ ਮੂਰਤ ਨੂੰ, ਫੁੱਲਾਂ ਨਾਲ ਸਜਾ ਕੇ ਮਾਂ ll

ਜੋਤ ਨੂਰਾਨੀ ਵਿੱਚ ਮੈਂ, ਧਿਆਨ ਲਗਾਇਆ ਏ ll,,

ਆਓ ਮਾਤ ਜੀ, ਤੁਹਾਡਾ,,,,,,,,,,,,,,,,,

ਸੋਨੇ ਦਾ ਗੜਵਾ, ਗੰਗਾ ਜਲ ਪਾਣੀ ਮਾਂ l

ਆ ਕੇ ਇਸ਼ਨਾਨ, ਰਚਾਓ ਮਹਾਂ ਰਾਣੀ ਮਾਂ ll

ਕੇਸਰ ਰੋਲੀ ਦਾ ਮੱਥੇ, ਤਿਲਕ ਲਗਾਇਆ ਏ ll,,

ਆਓ ਮਾਤ ਜੀ, ਤੁਹਾਡਾ,,,,,,,,,,,,,,,,,

ਗੋਟੇ ਤੇ ਕਿਨਾਰੀ ਵਾਲੀ, ਚੁੰਨੀ ਮੈਂ ਬਣਾਈ ਮਾਂ l

ਭੇਟਾ ਜੇ ਕਬੂਲ ਕਰੇ, ਤੇਰੀ ਵਡਿਆਈ ਮਾਂ ll

ਮੇਵੇ ਤੇ ਫ਼ਲਾਂ ਦਾ ਮੈਂ, ਭੋਗ ਲਗਾਇਆ ਏ ll,,

ਆਓ ਮਾਤ ਜੀ, ਤੁਹਾਡਾ,,,,,,,,,,,,,,,,,,

ਧਿਆਨੂੰ ਭਗਤ ਦੀ ਜਿਵੇਂ, ਲਾਜ਼ ਬਚਾਈ ਮਾਂ l

ਬਾਣੀਏ ਆਵਾਜ਼ ਮਾਰੀ, ਦੌੜੀ ਚਲੀ ਆਈ ਮਾਂ ll

*ਓ ਬੰਸੀ ਭਗਤ ਵੀ ਲਾਲ ਤੇਰਾ, ਓਹਨੂੰ ਕਿਓਂ ਭੁਲਾਇਆ ਏ ll,,

ਆਓ ਮਾਤ ਜੀ, ਤੁਹਾਡਾ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।