चिट्टी चिट्टी कणकां दे रोट

पारंपरिक
अन्य भजन बाबा बालक नाथ भजन bhajan
॥ पावन पाठ ॥

ਚਿੱਟੀ ਚਿੱਟੀ ਕਣਕਾਂ ਦੇ, ਰੋਟ ਮੈਂ ਪਕਾਉਂਦੀ ਆਂ ll,

ਬਾਬੇ ਨੂੰ, ਭੋਗ ਲਗਾਵਾਂਗੇ,

ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,

ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ ll

ਹੋ ਚਾਲੇ ਤੇਰੇ ਜੋਗੀਆ, ਮੈਂ ਆਉਣਾ ਜ਼ਰੂਰ ਵੇ ll

ਕਰ ਲਈ ਤੂੰ ਚਾਲਾ, ਬਾਬਾ ਮੇਰਾ ਮਨਜ਼ੂਰ ਵੇ ll

ਔਂਗਣਾ ਦੀ ਖ਼ਾਨ, ਤੇਰਾ ਦਾਸ ਗ਼ੁਨਾਹਗਾਰ ਵੇ l

ਮੇਹਰਾਂ ਦਿਆਂ ਸਾਂਈਆਂ ਆ ਕੇ, ਹੋ ਜਾ ਮੇਹਰਵਾਨ ਵੇ l

ਹੋ ਬਹਿ ਕੇ, ਭੁੱਲ ਬਖ,ਸ਼ਾਵਾਂਗੇ,

ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,

ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,,,

ਚਿੱਟੀ ਚਿੱਟੀ ਕਣਕਾਂ ਦੇ,,,,,,,,,,,,,,,,,,,,,,,,,,,

ਹੋ ਕੀਤਾ ਜੇ ਪਿਆਰ, ਸਾਨੂੰ ਪਿਆਰ ਨਾਲ ਰੱਖ ਵੇ ll

ਹੋ ਜਾਵੇ ਕਸੂਰ, ਸਾਨੂੰ ਪਿਆਰ ਨਾਲ ਦੱਸ ਵੇ ll

ਔਂਗਣਾ ਦੀ ਖ਼ਾਨ, ਤੇਰਾ ਦਾਸ ਗ਼ੁਨਾਹਗਾਰ ਵੇ l

ਮੇਹਰਾਂ ਦਿਆਂ ਸਾਂਈਆਂ ਆ ਕੇ, ਹੋ ਜਾ ਮੇਹਰਵਾਨ ਵੇ l

ਹੋ ਬਹਿ ਕੇ, ਭੁੱਲ ਬਖ,ਸ਼ਾਵਾਂਗੇ,

ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,

ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,,,

ਚਿੱਟੀ ਚਿੱਟੀ ਕਣਕਾਂ ਦੇ,,,,,,,,,,,,,,,,,,,,,,,,,,,

ਹੋ ਪੌਣਾਹਾਰੀ / ਦੁੱਧਾਧਾਰੀ, ਸੇਵਕਾਂ ਦੀ ਆਸ ਨੂੰ ਪੁਚਾ ਦਿਓ ll

ਏਹ ਨਾਮ ਦਾ ਧਿਆਨ, ਦੇ ਕੇ ਜੀਵਨ ਬਣਾ ਦਿਓ ll

ਔਂਗਣਾ ਦੀ ਖ਼ਾਨ, ਤੇਰਾ ਦਾਸ ਗ਼ੁਨਾਹਗਾਰ ਵੇ l

ਮੇਹਰਾਂ ਦਿਆਂ ਸਾਂਈਆਂ ਆ ਕੇ, ਹੋ ਜਾ ਮੇਹਰਵਾਨ ਵੇ l

ਹੋ ਬਹਿ ਕੇ, ਭੁੱਲ ਬਖ,ਸ਼ਾਵਾਂਗੇ,

ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,

ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ*,,,

ਚਿੱਟੀ ਚਿੱਟੀ ਕਣਕਾਂ ਦੇ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।