जोगिया सुनहरी जटां वालेया

पारंपरिक
अन्य भजन बाबा बालक नाथ भजन bhajan
॥ पावन पाठ ॥

ਜੋਗੀਆ, ਸੁਨਹਿਰੀ ਜਟਾਂ ਵਾਲਿਆ

ਮੈਂ ਤੇਰੀ, ਕਮਲੀ ਹੋ ਗਈ ਆਂ ll

ਜੋਗੀਆ, ਸੁਨਹਿਰੀ ਜਟਾਂ ਵਾਲਿਆ

ਮੈਂ ਤੇਰੀ, ਨੌਕਰ ਹੋ ਗਈ ਆਂ ll

ਚਰਨਾਂ ਦੇ ਨਾਲ ਲਾ ਲੈ ll,

ਦਰ ਤੇਰੇ, ਆਣ ਖ਼ਲੋ ਗਈ ਆਂ,,, ( ਜੈ ਬਾਬੇ ਦੀ )

ਜੋਗੀਆ, ਸੁਨਹਿਰੀ,,,,,,,,,,,,,,,,,,,,,,

ਮੈਂ ਤਾਂ ਤੇਰੀ ਹੋ ਗਈ ਜੋਗੀਆ,

"ਤੂੰ ਵੀ ਹੋ ਜਾ ਮੇਰਾ" l

ਰਤਨੋ ਲੁਹਾਰੀ ਵਾਂਗੂ ਮੈਨੂੰ ਵੀ,

"ਦਰਸ਼ਨ ਹੋ ਜਾਏ ਤੇਰਾ" ll

ਖ਼ੈਰ ਝੋਲੀ ਵਿੱਚ ਪਾ ਦੇ ll,

ਬੜੀਆਂ, ਦੇਰਾਂ ਹੋ ਗਈ ਆਂ,,, ( ਜੈ ਬਾਬੇ ਦੀ )

ਜੋਗੀਆ, ਸੁਨਹਿਰੀ,,,,,,,,,,,,,,,,,,,,

ਨਾਮ ਤੇਰੇ ਦੀ ਰੰਗਤ ਬਾਬਾ, "ਮੈਨੂੰ ਵੀ ਚੜ੍ਹ ਜਾਵੇ" l

ਜਿਥੇ ਮੱਥਾ ਟੇਕਾਂ ਜੋਗੀਆ, "ਤੂੰ ਹੀ ਨਜ਼ਰ ਮੈਨੂੰ ਆਵੇ" ll

ਨਿੱਤ ਹੈ ਜੋਤ ਜਗਾਉਂਦੇ, ਦਰ ਤੇ ਰੋਟ ਚੜ੍ਹਾਉਂਦੇ,

ਜਿਹਨਾਂ ਤੇ, ਮੇਹਰਾਂ ਹੋ ਗਈ ਆਂ,,, ( ਜੈ ਬਾਬੇ ਦੀ )

ਜੋਗੀਆ, ਸੁਨਹਿਰੀ,,,,,,,,,,,,,,,,,,,,

ਐਤਵਾਰ ਨੂੰ ਰੋਟ ਬਣਾ ਕੇ, "ਸੰਗਤਾਂ ਨੂੰ ਵਰਤਾਵਾਂ" l

ਗੁਫ਼ਾ ਤੇਰੀ ਤੇ ਆ ਕੇ ਬਾਬਾ, "ਦਰਸ਼ਨ ਤੇਰਾ ਪਾਵਾਂ" ll

ਸੁਣ ਵੇ ਧੂਣੇ ਵਾਲਿਆ ਬਾਬਾ ll,

ਭੇਟਾਂ ਤੇਰੀਆਂ ਹੀ ਗਾਉਂਦੀ ਆਂ,,, ( ਜੈ ਬਾਬੇ ਦੀ )

ਜੋਗੀਆ, ਸੁਨਹਿਰੀ,,,,,,,,,,,,,,,,,,,,

ਸਾਰੀ ਦੁਨੀਆਂ ਛੱਡ ਕੇ ਬਾਬਾ ਜੀ,

"ਦਰ ਮੈਂ ਮੱਲ੍ਹ ਲਿਆ ਤੇਰਾ" l

ਸੋਹਣੀ ਪੱਟੀ ਵਾਲੇ ਵਾਂਗੂ,

"ਤਾਰ ਦਿਓ ਮੇਰਾ ਬੇੜਾ" ll

*ਤੇਰੇ ਨਾਲ ਪ੍ਰੀਤਾਂ ਪਾ ਕੇ ll,

ਬੂਹੇ, ਦੁੱਖ ਦੇ ਢੋਹ ਗਈ ਆਂ,,, ( ਜੈ ਬਾਬੇ ਦੀ )

ਜੋਗੀਆ, ਸੁਨਹਿਰੀ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।