गल्लां कर लईये नी आ दो

पारंपरिक
माता दुर्गा भजन दुर्गा भजन durga
॥ पावन पाठ ॥

"^ਗੱਲਾਂ ਕਰ ਲਈਏ,

ਨੀ ਆ ਦੋ, ਗੱਲਾਂ ਕਰ ਲਈਏ" ll

ਕਰ ਲਈਏ ਕਰ ਲਈਏ, ਗੱਲਾਂ ਗੱਲਾਂ,

ਦੋ ਗੱਲਾਂ ਕਰ ਲਈਏ l

"^ਗੱਲਾਂ ਕਰ ਲਈਏ,

ਨੀ ਆ ਦੋ, ਗੱਲਾਂ ਕਰ ਲਈਏ" ll

ਮਾਂ ਪੁੱਤਰਾਂ ਦਾ, ਰੋਸਾ ਕਾਹਦਾ l

ਰੋਸਾ ਕਾਹਦਾ, ਝਗੜਾ ਕਾਹਦਾ l

ਕਾਹਦੇ ਮੇਹਣੇ, ਕਾਹਦੇ ਤਾਹਨੇ l

ਕਿਓਂ ਬਣੀਏ, ਮਾਂ ਅਸੀਂ ਬੇਗਾਨੇ l

^ਜੀਵਨ ਦੇ ਦਿਨ, ਚਾਰ ਨੀ ਮਾਂਏਂ,

ਕਿਓਂ ਕਰੀਏ ਬੇਕਾਰ,

ਆ ਦੋ, ਗੱਲਾਂ ਕਰ ਲਈਏ,,,

ਗੱਲਾਂ ਕਰ ਲਈਏ,,,,,,,,,,,,,,,

ਤੂੰ ਹੈ ਮਈਆ, ਭੋਲ਼ੀ ਭਾਲੀ l

ਸਭ ਦੇ ਪਰਦੇ, ਢੱਕਣ ਵਾਲੀ l

ਜੋ ਆਵੇ, ਸੋ ਰਾਜ਼ੀ ਜਾਵੇ l

ਜੋ ਧਿਆਵੇ, ਸੋਈਓ ਫ਼ਲ ਪਾਵੇ l

^ਮੇਰੀ ਵਾਰੀ, ਕਿਓਂ ਮਹਾਂਰਾਣੀ,

ਬੈਠੀ ਮੱਚਲਾ ਮਾਰ,

ਆ ਦੋ, ਗੱਲਾਂ ਕਰ ਲਈਏ,,,

ਗੱਲਾਂ ਕਰ ਲਈਏ,,,,,,,,,,,,,,,

ਸੁਣ ਲੈ ਮਾਂ, ਸਾਡੀ ਅਰਜ਼ੋਈ l

ਤੇਰਾ ਸਿਵਾ, ਸਾਡਾ ਹੋਰ ਨਾ ਕੋਈ l

ਤੇਰਾ ਦਰ ਛੱਡ ਦੱਸ, ਕੇਹੜੇ ਦਰ ਜਾਈਏ l

ਕਿਸ ਨੂੰ ਦਿਲ ਦਾ, ਹਾਲ ਸੁਣਾਈਏ l

^ਤੇਰੇ ਸਿਵਾ ਇਸ, ਚੰਚਲ ਮਨ ਦੀ,

ਕੋਈ ਨਾ ਜਾਣੇ ਸਾਰ,

ਆ ਦੋ, ਗੱਲਾਂ ਕਰ ਲਈਏ,,,

ਗੱਲਾਂ ਕਰ ਲਈਏ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।