किरपा बाबे नानक दी

पारंपरिक
अन्य भजन विविध भजन bhajan
॥ पावन पाठ ॥

ਕੋਈ ਛਕਾਉਂਦਾ, "ਜਲ ਸੰਗਤ ਨੂੰ" l

ਕੋਈ ਬਿਠਾਉਂਦਾ, "ਰਲ਼ ਪੰਗਤ ਨੂੰ" l

ਕਈ ਸੇਵਕ ਪੱਖੇ ਝੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l

ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll

ਇਸ ਲੰਗਰ ਵਿੱਚ ਸਤਿਗੁਰੂ ਜੀ ਨੇ, "ਐਸੀ ਬਰਕਤ ਪਾਈ ਜੀ" ll

ਛੱਕੋ ਛਕਾਵੋ ਰਲਮਿਲ ਸੰਗਤੇ, "ਤੋਟ ਨਾ ਆਵੇ ਕਾਈ ਜੀ" l

ਗੁਰ ਛੱਤੀ ਪਦਾਰਥ ਘੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l

ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll

ਕਈ ਠੱਗਾਂ ਨੂੰ ਸੱਜਣ ਬਣਾ ਕੇ, "ਐਸੀ ਰੀਤ ਚਲਾ ਦਿੱਤੀ" ll

ਘਰ ਘਰ ਦੇ ਵਿੱਚ ਲੰਗਰ ਚੱਲੇ, "ਐਸੀ ਬਣਤ ਬਣਾ ਦਿੱਤੀ" l

ਸਭ ਕੀਤੇ ਆਪਣੇ ਵੱਲ ਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l

ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll

ਵੀਹ ਰੁਪਈਏ ਦੇ ਪਿਤਾ ਨੇ, "ਸੌਦਾ ਕਰਨੇ ਘੱਲਿਆ ਸੀ" ll

ਭੁੱਖੇ ਸਾਧੂ ਦੇਖ ਬੈਠਿਆਂ, "ਦੁੱਖ ਗਿਆ ਨਾ ਝੱਲਿਆ ਸੀ" l

ਏਹ ਸੱਚੇ ਸੌਦੇ ਫੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l

ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll

ਤੇਰਾ ਤੇਰਾ ਆਖ਼ ਸਤਿਗੁਰੂ, "ਏਹੇ ਲੰਗਰ ਵਰਤਾਇਆ ਸੀ" ll

ਗਊ ਗ਼ਰੀਬ ਦੀ ਕਰਿਓ ਰੱਖਿਆ, "ਸਭ ਨੂੰ ਏਹ ਸਮਝਾਇਆ ਸੀ" l

ਸਭ ਦੁਸ਼ਮਣ ਹੋਵਣ ਵੱਲ ਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l

ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll

ਦਾਸ ਨਿਮਾਣੇ ਚੰਦਨ ਉੱਤੇ, "ਐਸੀ ਕਿਰਪਾ ਕਰ ਦਾਤਾ*" ll

ਹੱਥ ਜੋੜ ਮੈਂ ਕਰਾਂ ਬੇਨਤੀ, "ਸਭ ਦੀ ਝੋਲ਼ੀ ਭਰ ਦਾਤਾ" l

ਰਹੀਏ ਸੱਚੇ ਮਾਰਗ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l

ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।