इक्क दर माई दा वंडन वाला

नरेन्द्र चंचल
माता दुर्गा भजन दुर्गा भजन durga
॥ पावन पाठ ॥

ਇੱਕ ਦਰ, ਮਾਈ ਦਾ ਵੰਡਣ ਵਾਲਾ ll

ਮੰਗਣ ਵਾਲੇ ਕਈ ਕਰੋੜ l

ਹੋ,,, ਬੱਚੜੇ ਆਪਣੀ ਮਾਂ ਤੋਂ ਮੰਗਦੇ,

ਦੇਵਾਂ ਦੇਵਾਂ ਹੋਰ ਹੋਰ,,,

ਇੱਕ ਦਰ, ਮਾਈ ਦਾ ਵੰਡਣ ਵਾਲਾ l -ll

ਤੂੰ ਸਾਰੀ ਦੁਨੀਆਂ ਪਾਲ਼ੀ ਏ,

ਤੂੰ ਦੁੱਧ ਪੁੱਤ ਦੇਵਣ ਵਾਲੀ ਏ l

ਤੈਨੂੰ ਅੰਨਪੂਰਨਾ ਕਹਿੰਦੇ ਨੇ,

ਸਭ ਤੈਥੋਂ ਅੰਨ ਧੰਨ ਲੈਂਦੇ ਨੇ l

ਤੇਰੇ ਯੁਗਾਂ ਤੋਂ ਲੰਗਰ ਚੱਲਦੇ ਨੇ l

ਜਿੱਥੇ ਭੋਜਨ ਸਭ ਨੂੰ ਮਿਲਦੇ ਨੇ l

ਤੇਰੇ ਭਰੇ ਹੋਏ ਭੰਡਾਰ ਨੀ ਮਾਂ,

ਤੈਥੋਂ ਮੰਗਦਾ ਕੁੱਲ ਸੰਸਾਰ ਨੀ ਮਾਂ l

ਤੇਰੀ ਦਇਆ ਦਾ ਸਾਗਰ ਡੂੰਘਾ ਮਾਂ,

ਜੋ ਕਦੇ ਨਾ ਖ਼ਾਲੀ ਹੁੰਦਾ ਮਾਂ l

ਤੂੰ ਸਭ ਨੂੰ ਵੰਡਦੀ ਖੈਰਾਂ ਏ l

ਲਾ ਦੇਂਦੀ ਲਹਿਰਾਂ ਬਹਿਰਾਂ ਏ l

ਹੋ,,, ਸਭ ਦੀ ਅਰਜ਼ੀ ਉੱਤੇ ਹੁੰਦਾ ,

ਤੇਰੇ ਬੂਹੇ ਤੇ ਗੌਰ ਗੌਰ,,,

ਇੱਕ ਦਰ, ਮਾਈ ਦਾ ,,,,,,,,,,,,,,F

ਤੂੰ ਭੈਣਾਂ ਨੂੰ ਵੀਰ ਮਿਲਾਉਂਦੀ ਏ,

ਘਰ ਜਾ ਕਰ ਲਾਲ ਖ਼ਿਡਾਉਂਦੀ ਏ l

ਤੇਰੇ ਦਰ ਤੇ ਘਾਟਾ ਕੋਈ ਨਹੀਂ,

ਤੈਨੂੰ ਥੋੜ ਕਦੇ ਵੀ ਹੋਈ ਨਹੀਂ l

ਜਦੋਂ ਝੁੱਗੀ ਵਾਲਾ ਆਉਂਦਾ ਏ l

ਮਾਂ ਵਧੀਆ ਕੋਠੀ ਚਾਹੁੰਦਾ ਏ l

ਜਦੋਂ ਕੋਠੀਆਂ ਵਾਲੇ ਝੁੱਕਦੇ ਨੇ,

ਓਹ ਮਹਿਲ ਮੁਨਾਰੇ ਮੰਗਦੇ ਨੇ l

ਤੂੰ ਸਭ ਦੇ ਪੱਲੇ ਭਰਦੀ ਏ,

ਮਾਂ ਸਿੱਧ ਮਨੋਰਥ ਕਰਦੀ ਏ l

ਜੋ ਅੜ੍ਹ ਕੇ ਦਰ ਤੇਰੇ ਬਹਿ ਜਾਂਦੇ l

ਓਹ ਮਨ ਚਾਹਿਆ ਫ਼ਲ ਲੈ ਜਾਂਦੇ l

ਹੋ,,, ਤੇਰੇ ਹੱਥਾਂ ਵਿੱਚ ਏ ਮਾਂਏਂ,

ਸਭ ਭਗਤਾਂ ਦੀ ਡੋਰ ਡੋਰ,,,

ਇੱਕ ਦਰ, ਮਾਈ ਦਾ ,,,,,,,,,,,,,,F

ਮਾਂ ਭਾਵਨਾ ਜਿਸਦੀ ਜੈਸੀ ਏ,

ਤੇਰੀ ਰਹਿਮਤ ਉਸ ਤੇ ਵੈਸੀ ਏ l

ਤੂੰ ਖ਼ਾਲੀ ਕਿਸੇ ਨੂੰ ਮੋੜਦੀ ਨਾ,

ਆਸਾਂ ਦਾ ਕਾਸਾ ਤੋੜਦੀ ਨਾ l

ਤੂੰ ਬੜੀ ਦਿਆਲੂ ਮਹਾਂ ਮਾਈਏ l

ਤੂੰ ਸਭ ਦੀ ਫੜ੍ਹਦੀ ਬਾਂਹ ਮਾਈਏ l

ਜੇਹੜਾ ਸੱਚੀ ਸ਼ਰਧਾ ਦੇਂਦਾ ਏ,

ਓਹਦਾ ਵਾਲ਼ ਨਾ ਹੁੰਦਾ ਵਿੰਗਾਂ ਏ l

ਤੂੰ ਸਭਨਾਂ ਦੀ ਪੱਤ ਰੱਖਦੀ ਏ,

ਤੂੰ ਸਭਦੇ ਪਰਦੇ ਢੱਕਦੀ ਏ l

ਤੇਰੇ ਵਰਗਾ ਜੱਗ ਤੇ ਕੋਈ ਨਹੀਂ l

ਓ ਸਾਨੂੰ ਹੋਰ ਕਿਤੇ ਵੀ ਢੋਈ ਨਹੀਂ l

ਹੋ,,, ਤੇਰੇ ਸਿਵਾ ਏਹ ਨਿਰਦੋਸ਼ਾਂ ਦਾ,

ਕਿਤੇ ਨਾ ਚੱਲਦਾ ਜ਼ੋਰ ਜ਼ੋਰ*,,,

ਇੱਕ ਦਰ, ਮਾਈ ਦਾ ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।