मेरा नानक वीरा गावे

पारंपरिक
अन्य भजन विविध भजन bhajan
॥ पावन पाठ ॥

ਇੱਕ ਓਂਕਾਰ ਨੂੰ, ਸੀਸ ਝੁਕਾ ਕੇ l

ਕਰ ਅਰਦਾਸ, ਚੌਂਕੜਾ ਲਾ ਕੇ ll,,

ਆ ਮਰਦਾਨਿਆ, ਛੇੜ ਦੇ ਤਾਰਾਂ ll,

ਮੁੱਖੋਂ ਏਹ ਫੁਰਮਾਵੇ,

ਬਾਣੀ ਧੁਰ ਤੋਂ ਆਈ ਏ,,,

( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ )

ਬਾਣੀ ਧੁਰ ਤੋਂ ਆਈ ਏ, ਮੇਰਾ ਨਾਨਕ ਵੀਰਾ ਗਾਵੇ ll

( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ ll )

ਮਾਂ ਤ੍ਰਿਪਤਾ ਦੀ, ਅੱਖ ਦਾ ਤਾਰਾ, "ਬਾਬੁਲ ਦਾ ਏਹ ਨੂਰ" l

ਜੱਗ ਕਹੇ, ਜੱਗ ਤਾਰਨ ਵਾਲਾ, "ਨਾਨਕ ਸ਼ਾਹ ਹਜ਼ੂਰ" ll

ਕਿਰਤ ਕਰਨਾ, ਵੰਡ ਕੇ ਛੱਕਣਾ ll, ਸਭ ਨੂੰ ਨਾਮ ਜਪਾਵੇ,

ਬਾਣੀ ਧੁਰ ਤੋਂ ਆਈ ਏ,,,

( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ )

ਬਾਣੀ ਧੁਰ ਤੋਂ ਆਈ ਏ, ਮੇਰਾ ਨਾਨਕ ਵੀਰਾ ਗਾਵੇ ll

( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ ll )

ਰੂਹਾਂ ਉੱਤੇ, ਰਾਜ ਓਹ ਕਰਦਾ, "ਬਣ ਕੇ ਰੂਪ ਅਕਾਲ" l

ਅੰਮ੍ਰਿਤ ਭਿੱਜੇ, ਬੋਲਾਂ ਦੇ ਨਾਲ, "ਕਰਦਾ ਨਦਰਿ ਨਿਹਾਲ" ll

ਸ਼ਬਦ ਗੁਰੂ ਨਾਲ, ਜੋੜੇ ਸਭ ਨੂੰ ll, ਜਿੱਥੇ ਜਿੱਥੇ ਜਾਵੇ,

ਬਾਣੀ ਧੁਰ ਤੋਂ ਆਈ ਏ,,,

( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ )

ਬਾਣੀ ਧੁਰ ਤੋਂ ਆਈ ਏ, ਮੇਰਾ ਨਾਨਕ ਵੀਰਾ ਗਾਵੇ ll

( ਸਤਿਨਾਮ ਸਤਿਨਾਮ ,ਵਾਹਿਗੁਰੂ ਵਾਹਿਗੁਰੂ ll )

ਬਲੀਆਂ ਦਾ, ਬਲੀ ਏਹ ਨਾਨਕ, "ਪੀਰਾਂ ਦਾ ਏ ਪੀਰ" l

ਮੇਰੇ ਲਈ ਤਾਂ, ਗੁਰੂ ਏਹ ਮੇਰਾ, "ਦੁਨੀਆਂ ਕਹੇ ਫ਼ਕੀਰ" ll

ਰੋਮੀ ਜੇਹੇ, ਦੁਖੀਆਂ ਨੂੰ ਏਹ ll, ਖੈਰ ਸੁੱਖਾਂ ਦੀ ਪਾਵੇ,

ਬਾਣੀ ਧੁਰ ਤੋਂ ਆਈ ਏ,,,

( ਸਤਿਨਾਮ ਸਤਿਨਾਮ, ਵਾਹਿਗੁਰੂ ਵਾਹਿਗੁਰੂ )

ਬਾਣੀ ਧੁਰ ਤੋਂ ਆਈ ਏ, ਮੇਰਾ ਨਾਨਕ ਵੀਰਾ ਗਾਵੇ ll

( ਸਤਿਨਾਮ ਸਤਿਨਾਮ ,ਵਾਹਿਗੁਰੂ ਵਾਹਿਗੁਰੂ llll )

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।