मेरा बाबा नानक

पारंपरिक
अन्य भजन विविध भजन bhajan
॥ पावन पाठ ॥

ਹੋ ਕਣ ਕਣ ਦੇ ਵਿੱਚ, ਵੱਸਦਾ ਦਾਤਿਆ, ਲੋਕ ਸੁਣੇ ਮੈਂ ਕਹਿੰਦੇ l

ਪਰ ਮੈਨੂੰ, ਕਿਤੇ ਨਜ਼ਰ ਨਾ ਆਵੇ, ਨੈਣ ਤਰਸਦੇ ਰਹਿੰਦੇ ll

ਹੌਲੀ ਹੌਲੀ, ਚਰਨਾਂ ਦੇ ਨਾਲ, ਜੋੜ ਜ਼ਮਾਨੇ ਨੂੰ ll,

ਬਾਬਾ ਨਾਨਕਾ, ਪੈ ਗਈ ਆ, ਤੇਰੀ ਲੋੜ ਜ਼ਮਾਨੇ ਨੂੰ ll

ਹੋ ਸਾਰੀ ਸ਼੍ਰਿਸ਼ਟੀ, ਸਾਜ਼ੀ ਤੇਰੀ, ਨਾ ਨੈਣਾਂ ਨੀਰ ਬਹਾਵੇ l

ਤੇਰੀ ਖ਼ਲਕਤ, ਉੱਤੇ ਮਾਲਕਾ, ਕਦੀ ਨਾ ਸੰਕਟ ਆਵੇ ll

ਹੋ 'ਨਾਮ ਤੇਰੇ ਬਿਨ, ਕੀ ਚਾਹੀਦਾ, ਹੋਰ ਜ਼ਮਾਨੇ ਨੂੰ ll,

ਬਾਬਾ ਨਾਨਕਾ, ਪੈ ਗਈ ਆ, ਤੇਰੀ ਲੋੜ ਜ਼ਮਾਨੇ ਨੂੰ ll

ਹਾਏ ਮੇਰਾ ਮੁਝ ਮੇਂ, ਕੁਛ ਨਾਹੀਂ ਹੈ, ਜੋ ਕੁਛ ਹੈ ਸੋ ਤੇਰਾ l

ਮੈਂ ਕਿੰਨਾ ਹੀ, ਉੱਚਾ ਹੋ ਜਾਵਾਂ, ਪਰ ਚੇਤਾ ਭੁੱਲਾਂ ਨਾ ਤੇਰਾ ll

ਹੋ 'ਝੂਠ ਦੇ ਰਸਤੇ, ਪੈ ਗਿਆ ਆ ਕੇ, ਮੋੜ ਜ਼ਮਾਨੇ ਨੂੰ ll,

ਬਾਬਾ ਨਾਨਕਾ, ਪੈ ਗਈ ਆ, ਤੇਰੀ ਲੋੜ ਜ਼ਮਾਨੇ ਨੂੰ ll

ਕਿਓਂ ਚੜ੍ਹੀ ਜਵਾਨੀ, ਖਿੱਚਦੀ ਦਾਤਿਆ, ਚਿੱਟਾ ਅਤੇ ਸਮੈਕਾਂ l

ਜਦ ਨਾਮ ਤੇਰੇ ਦੀਆਂ, ਘਰ ਘਰ ਵਿੱਚੋਂ, ਆਵਣ ਬਾਬਾ ਮਹਿਕਾਂ ll

ਹਾਏ 'ਨਾਮ ਤੇਰੇ ਦੀ, ਚੜ੍ਹੀ ਰਹੇ ਬਸ, ਲੋੜ ਜ਼ਮਾਨੇ ਨੂੰ ll,

ਬਾਬਾ ਨਾਨਕਾ, ਪੈ ਗਈ ਆ, ਤੇਰੀ ਲੋੜ ਜ਼ਮਾਨੇ ਨੂੰ llll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।