नाम जप लै

पारंपरिक
अन्य भजन विविध भजन bhajan
॥ पावन पाठ ॥

ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ,

ਔਖ਼ੇ ਵੇਲੇ ਕੰਮ ਆਊਗਾ ll

ਮਾਲਾ ਨਾਮ ਵਾਲੀ, ਸੱਚੇ ਦਿਲੋਂ ਫੇਰੀਏ,

ਔਖ਼ੇ ਵੇਲੇ ਕੰਮ ਆਊਗਾ

ਔਖ਼ੇ ਵੇਲੇ ਜੀ, ਕੰਮ ਆਊਗਾ l

ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ,

ਔਖ਼ੇ ਵੇਲੇ ਕੰਮ ਆਊਗਾ ll

ਹਿਰਦੇ ਵਸਾ ਲੈ ਸੁਣ, ਸੱਚੀ ਸੁੱਚੀ ਬਾਣੀ ਨੂੰ l

ਨਾਮ ਜਪ ਕਰ ਲੈ, ਸਫ਼ਲ ਜਿੰਦਗਾਨੀ ਨੂੰ ll

ਲੇਖਾਂ ਕਰਮਾਂ ਦਾ, ਜੱਗ ਤੋਂ ਨਬੇੜੀਏ,

ਔਖ਼ੇ ਵੇਲੇ ਕੰਮ ਆਊਗਾ,,,

ਨਾਮ ਜਪ ਲੈ, ਨਿਮਾਣੀ,,,,,,,,,,,,,,,,,,,,,F

ਮਾੜੇ ਕੰਮ ਛੱਡੀਏ ਤੇ, ਨੇਕੀਆਂ ਹੀ ਕਰੀਏ l

ਮੌਤ ਯਾਦ ਰੱਖੀਏ, ਓ ਵਾਹਿਗੁਰੂ ਤੋਂ ਡਰੀਏ ll

ਮੇਰਾ ਜੱਗ ਤੇ ਕੀ, ਖ਼ਾਕ ਦੀ ਏ ਢੇਰੀਏ,

ਔਖ਼ੇ ਵੇਲੇ ਕੰਮ ਆਊਗਾ,,,

ਨਾਮ ਜਪ ਲੈ, ਨਿਮਾਣੀ,,,,,,,,,,,,,,,,,,,,,F

ਗੁਰੂ ਘਰ ਜਾਇਆ ਕਰੋ, ਕੰਮ ਧੰਦੇ ਛੱਡ ਕੇ l

ਥੋੜਾ ਘਣਾ ਵੇਲਾ ਏਹ, ਰੁਝੇਵਿਆਂ 'ਚੋਂ ਕੱਢ ਕੇ ll

ਉਸ ਰੱਬ ਦੀ ਵੀ, ਗੱਲ ਕਦੇ ਛੇੜੀਏ,

ਔਖ਼ੇ ਵੇਲੇ ਕੰਮ ਆਊਗਾ,,,

ਨਾਮ ਜਪ ਲੈ, ਨਿਮਾਣੀ,,,,,,,,,,,,,,,,,,,,,F

ਗੁਰੂ ਵਾਲੇ ਬਣੋ ਭਾਈ, ਅੰਮ੍ਰਿਤ ਛੱਕ ਕੇ l

ਪੰਜੇ ਕੱਕੇ ਪਹਿਨ ਕੇ ਤੇ, ਰਹਿਤਾਂ ਪੰਜ ਰੱਖ ਕੇ ll

*ਦਿਓਂਣ ਵਾਲੇ, ਅਲਬੇਲੇ ਕਾਹਦੀ ਦੇਰ ਏ,

ਔਖ਼ੇ ਵੇਲੇ ਕੰਮ ਆਊਗਾ,,,

ਨਾਮ ਜਪ ਲੈ, ਨਿਮਾਣੀ,,,,,,,,,,,,,,,,,,,,,F

ਸਤਿਨਾਮ ਜੀ ਬੋਲੋ ਵਾਹਿਗੁਰੂ ਜੀ lllll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।