मेहरांवालिए माईये रखीं

अनुराधा पौडवाल
माता दुर्गा भजन दुर्गा भजन durga
॥ पावन पाठ ॥

ਮੇਹਰਾਂ ਵਾਲੀਏ, ਮਾਈਏ ਰੱਖੀਂ ਚਰਨਾਂ ਦੇ ਕੋਲ ll

ਰੱਖੀਂ ਚਰਨਾਂ ਦੇ ਕੋਲ ਰੱਖੀਂ, ਚਰਨਾਂ ਦੇ ਕੋਲ xll

ਮੇਹਰਾਂ ਵਾਲੀਏ, ਮਾਈਏ ਰੱਖੀਂ ਚਰਨਾਂ ਦੇ ਕੋਲ ll

ਮੇਰੇ ਗਲ਼ ਵਿੱਚ ਪਾ ਦੇ ਦਾਤੀਏ, ਭਗਤੀ ਵਾਲਾ ਬਾਣਾ l

ਸੌ ਸੌ ਤਰਲੇ ਪਾਵਾਂ ਮਾਂਏਂ, ਮੰਨ ਲੈ ਮੇਰਾ ਕਹਿਣਾ ll

ਮੰਨ ਲੈ ਮੇਰਾ ਕਹਿਣਾ ਰੱਖੀਂ, ਚਰਨਾਂ ਦੇ ਕੋਲ,,,

ਮੇਹਰਾਂ ਵਾਲੀਏ, ਮਾਈਏ ਰੱਖੀਂ ,,,,,,,,,,,,,,,,,,,,,

ਜੋਤ ਬੁਝਾ ਕੇ ਆਸਾਂ ਦੀ, ਜੀਵਨ ਬੇ-ਮੂਲ ਕਰੀਂ ਨਾ l

ਮੈਨੂੰ ਆਪਣੀ ਨਜ਼ਰਾਂ ਤੋਂ, ਇੱਕ ਪਲ ਵੀ ਦੂਰ ਕਰੀਂ ਨਾ ll

ਇੱਕ ਪਲ ਵੀ ਦੂਰ ਕਰੀਂ ਨਾ ਰੱਖੀਂ, ਚਰਨਾਂ ਦੇ ਕੋਲ,,,

ਮੇਹਰਾਂ ਵਾਲੀਏ, ਮਾਈਏ ਰੱਖੀਂ ,,,,,,,,,,,,,,,,,,,,,

ਭੁੱਲ ਵਿੱਚ ਮੈਥੋਂ ਭੁੱਲ ਜੇ ਕੋਈ, ਹੋਵੇ ਤੇ ਭੁੱਲ ਜਾਵੀਂ l

ਵੇਖ ਕੇ ਹਾਲ ਮੇਰਾ ਮੇਰੇ, ਐਬਾਂ ਵੱਲ ਨਜ਼ਰ ਨਾ ਪਾਵੀਂ ll

ਐਬਾਂ ਵੱਲ ਨਜ਼ਰ ਨਾ ਪਾਵੀਂ ਰੱਖੀਂ, ਚਰਨਾਂ ਦੇ ਕੋਲ,,,

ਮੇਹਰਾਂ ਵਾਲੀਏ, ਮਾਈਏ ਰੱਖੀਂ ,,,,,,,,,,,,,,,,,,,,,

ਤੇਰੀ ਜੈ ਜੈਕਾਰ ਕਰਾਂ ਮੈਂ, ਤੇਰੀ ਜੋਤ ਜਗਾਵਾਂ l

ਪੈਣ ਨਾ ਦੇਵੀਂ ਮੇਰੇ ਉੱਤੇ, ਪਾਪਾਂ ਦਾ ਪਰਛਾਂਵਾਂ ll

ਪਾਪਾਂ ਦਾ ਪਰਛਾਂਵਾਂ ਰੱਖੀ, ਚਰਨਾਂ ਦੇ ਕੋਲ,,,

ਮੇਹਰਾਂ ਵਾਲੀਏ, ਮਾਈਏ ਰੱਖੀ,,,,,,,,,,,,,,,,,,,,,

ਮਾਂਵਾਂ ਬਾਝੋਂ ਬੱਚਿਆਂ ਨੂੰ, ਕੋਈ ਨਾ ਲਾਡ ਲੜਾਵੇ l

ਕੋਈ ਨਾ ਕੋਲ ਬਿਠਾਵੇ ਉਸਨੂੰ, ਜਿਸ ਤੋਂ ਮਾਂ ਰੁੱਸ ਜਾਵੇ ll

ਜਿਸ ਤੋਂ ਮਾਂ ਰੁੱਸ ਜਾਵੇ ਰੱਖੀਂ, ਚਰਨਾਂ ਦੇ ਕੋਲ,,,

ਮੇਹਰਾਂ ਵਾਲੀਏ, ਮਾਈਏ ਰੱਖੀਂ ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।